ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ
ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਸਮੁੰਦਰ ਤੋਂ ਸਤਹਿ ’ਤੇ ਮਾਰ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਉਸ ਦਾ ਹਾਲੀਆ ਪ੍ਰੀਖਣ ਸਫ਼ਲ ਰਿਹਾ ਹੈ। ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੱਖਣੀ ਕੋਰੀਆ ਯਾਤਰਾ ਦੌਰਾਨ ਉੱਤਰੀ ਕੋਰੀਆ ਦੀ ਵਧਦੀ ਫ਼ੌਜੀ...
Advertisement
ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਸਮੁੰਦਰ ਤੋਂ ਸਤਹਿ ’ਤੇ ਮਾਰ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਉਸ ਦਾ ਹਾਲੀਆ ਪ੍ਰੀਖਣ ਸਫ਼ਲ ਰਿਹਾ ਹੈ। ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੱਖਣੀ ਕੋਰੀਆ ਯਾਤਰਾ ਦੌਰਾਨ ਉੱਤਰੀ ਕੋਰੀਆ ਦੀ ਵਧਦੀ ਫ਼ੌਜੀ ਸਮਰੱਥਾ ਦਾ ਇਕ ਹੋਰ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਮੰਗਲਵਾਰ ਨੂੰ ਦਾਗ਼ੀਆਂ ਮਿਜ਼ਾਈਲਾਂ ਨੇ ਪੱਛਮੀ ਜਲ ਖੇਤਰ ’ਚ ਨਿਸ਼ਾਨਿਆਂ ’ਤੇ ਸਟੀਕ ਹਮਲਾ ਕਰਨ ਤੋਂ ਪਹਿਲਾਂ ਦੋ ਘੰਟੇ ਤੋਂ ਵਧ ਸਮੇਂ ਤੱਕ ਉਡਾਣ ਭਰੀ। ਟਰੰਪ ਨੇ ਆਪਣੇ ਦੌਰੇ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਮਿਲਣ ਦੀ ਇੱਛਾ ਜਤਾਈ ਪਰ ਕਿਹਾ ਕਿ ਉਸ ਨਾਲ ਮੁਲਾਕਾਤ ’ਚ ਦਿੱਕਤਾਂ ਆ ਰਹੀਆਂ ਹਨ। ਸ੍ਰੀ ਟਰੰਪ ਨੇ ਮਿਜ਼ਾਈਲਾਂ ਦੇ ਪ੍ਰੀਖਣ ਨੂੰ ਅਣਗੌਲਿਆ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਦਹਾਕਿਆਂ ਤੋਂ ਮਿਜ਼ਾਈਲਾਂ ਦਾਗ਼ਦਾ ਆ ਰਿਹਾ ਹੈ।
Advertisement
Advertisement
