ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਉੱਤਰ ਕੋਰੀਆ ਦੇ ਆਗੂ ਵੱਲੋਂ ਨਵੀਂ ਮਿਜ਼ਾਈਲ ਫੈਕਟਰੀ ਦਾ ਨਿਰੀਖਣ

ਚੀਨ ਵਿੱਚ ਇਕ ਵੱਡੀ ਫੌਜੀ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤਾ ਦੌਰਾ
ਉਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਮਿਜ਼ਾਈਲ ਫੈਕਟਰੀ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਰਾਇਟਰਜ਼
Advertisement

ਉੱਤਰ ਕੋਰੀਆ ਨੇ ਅੱਜ ਕਿਹਾ ਕਿ ਉਸ ਦੇ ਆਗੂ ਕਿਮ ਜੌਂਗ ਉਨ ਵੱਲੋਂ ਹਫ਼ਤੇ ਦੇ ਅਖ਼ੀਰ ਵਿੱਚ ਇਕ ਨਵੀਂ ਹਥਿਆਰ ਫੈਕਟਰੀ ਦਾ ਨਿਰੀਖਣ ਕੀਤਾ ਗਿਆ ਜੋ ਕਿ ਮਿਜ਼ਾਈਲਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਦੀ ਯੋਜਨਾ ਨੂੰ ਤੇਜ਼ ਕਰਨ ਲਈ ਅਹਿਮ ਹੈ। ਉਨ੍ਹਾਂ ਇਹ ਦੌਰਾ ਚੀਨ ਵਿੱਚ ਇਕ ਵੱਡੀ ਫੌਜੀ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੀਤਾ ਹੈ।

ਉੱਤਰ ਕੋਰੀਆ ਦੀ ਅਧਿਕਾਰਤ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ ਸੀ ਐੱਨ ਏ) ਨੇ ਇਹ ਨਹੀਂ ਦੱਸਿਆ ਕਿ ਕਿਮ ਨੇ ਐਤਵਾਰ ਨੂੰ ਜਿਸ ਫੈਕਰਟੀ ਦਾ ਨਿਰੀਖਣ ਕੀਤਾ ਉਹ ਕਿੱਥੇ ਸਥਿਤ ਹੈ ਪਰ ਅਜਿਹਾ ਅਨੁਮਾਨ ਹੈ ਕਿ ਇਹ ਜਗਾਂਗ ਪ੍ਰਾਂਤ ਵਿੱਚ ਹੋ ਸਕਦੀ ਹੈ ਜੋ ਕਿ ਚੀਨ ਨਾਲ ਲੱਗਦਾ ਦੇਸ਼ ਦਾ ਪ੍ਰਮੁੱਖ ਹਥਿਆਰ ਉਦਯੋਗ ਕੇਂਦਰ ਹੈ। ਚੀਨ ਅਤੇ ਉੱਤਰ ਕੋਰੀਆ ਦੋਵਾਂ ਨੇ ਪਿਛਲੇ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਕਿਮ ਛੇ ਸਾਲ ਬਾਅਦ ਪਹਿਲੀ ਵਾਰ ਚੀਨ ਜਾਣਗੇ ਅਤੇ ਬੁੱਧਵਾਰ ਨੂੰ ਪੇਈਚਿੰਗ ਵਿੱਚ ਹੋਣ ਵਾਲੀ ਫੌਜੀ ਪਰੇਡ ’ਚ ਸ਼ਾਮਲ ਹੋਣਗੇ। ਇਹ ਪਰੇਡ ਦੂਜੀ ਵਿਸ਼ਵ ਜੰਗ ਦੀ ਸਮਾਪਤੀ ਅਤੇ ਜਪਾਨੀ ਹਮਲੇ ਵਿਰੁੱਧ ਚੀਨ ਦੇ ਬਦਲੇ ਦੀ 80ਵੀਂ ਵਰ੍ਹੇਗੰਢ ਮੌਕੇ ਹੋ ਰਹੀ ਹੈ।

Advertisement

ਇਸ ਪਰੇਡ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸੱਦੇ ਗਏ 26 ਵਿਦੇਸ਼ੀ ਆਗੂਆਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਸ਼ਾਮਲ ਹਨ। ਪੂਤਿਨ ਨੂੰ ਯੂਕਰੇਨ ’ਤੇ ਹਮਲੇ ਵਿੱਚ ਕਿਮ ਦਾ ਵੱਡਾ ਸਮਰਥਨ ਮਿਲਿਆ ਹੈ। ਪੇਈਚਿੰਗ ਦੀ ਇਹ ਪਰੇਡ ਅਮਰੀਕਾ ਦੇ ਦੱਖਣੀ ਕੋਰੀਆ ਅਤੇ ਜਪਾਨ ਨਾਲ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਤਿੰਨੋਂ ਦੇਸ਼ਾਂ ਦੀ ਨੇੜਤਾ ਨੂੰ ਦਰਸਾਏਗੀ।

Advertisement
Show comments