ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

North Korea: ਉੱਤਰੀ ਕੋਰੀਆ ਵੱਲੋਂ ਕਰੂਜ਼ ਮਿਜ਼ਾਈਲ ਟੈਸਟ ਕਰਨ ਦਾ ਦਾਅਵਾ

North Korea
Advertisement

ਸਿਓਲ, 28 ਫਰਵਰੀ

ਉੱਤਰੀ ਕੋਰੀਆ ਨੇ ਪਰਮਾਣੂ ਹਮਲੇ ਦੀ ਸਥਿਤੀ ਵਿੱਚ ਜਵਾਬੀ ਕਾਰਵਾਈ ਕਰਨ ਦੀ ਆਪਣੀ ਸਮਰੱਥਾ ਨੂੰ ਦਰਸਾਉਣ ਲਈ ਰਣਨੀਤਿਕ ਰੂਪ ਵਿੱਚ ਮਹੱਤਵਪੂਰਨ ਕਰੂਜ਼ ਮਿਸਾਈਲ ਦੇ ਟੈਸਟ ਦਾ ਦਾਅਵਾ ਕੀਤਾ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਤੋਂ ਵਧਦੇ ਖਤਰੇ ਦਾ ਜਵਾਬ ਦੇਣ ਦਾ ਸੰਕਲਪ ਲਿਆ ਸੀ।

Advertisement

ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬੁੱਧਵਾਰ ਨੂੰ ਦੇਸ਼ ਦੇ ਪੱਛਮੀ ਤੱਟ ’ਤੇ ਮਿਜ਼ਾਈਲ ਟੈਸਟਾਂ ਦੀ ਨਿਗਰਾਨੀ ਕੀਤੀ। ਇਹ ਉੱਤਰੀ ਕੋਰੀਆ ਦਾ ਇਸ ਸਾਲ ਚੌਥਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਸਰੇ ਕਾਰਜਕਾਲ ਵਿੱਚ ਦੂਜਾ ਮਿਜ਼ਾਈਲ ਪਰੀਖਣ ਹੈ। ਕੇਸੀਐੱਨਏ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਦਾ ਉਦੇਸ਼ ਸਾਡੀ ਸੁਰੱਖਿਆ ਪ੍ਰਣਾਲੀ ਦਾ ਗੰਭੀਰ ਉਲੰਘਣ ਕਰਨ ਵਾਲੇ ਅਤੇ ਟਕਰਾਅ ਦੇ ਮਾਹੌਲ ਨੂੰ ਪੈਦਾ ਵਾਲੇ ਦੁਸ਼ਮਣਾਂ ਨੂੰ ਉੱਤਰੀ ਕੋਰੀਆਈ ਫੌਜ ਦੀ ਜਵਾਬੀ ਹਮਲਾ ਸਮਰੱਥਾ ਅਤੇ ਉਸਦੇ ਪਰਮਾਣੂ ਸੰਚਾਲਨ ਦੀ ਤਿਆਰੀ ਬਾਰੇ ਜਾਣੂ ਕਰਵਾਉਣਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਕਿ ਕਿਮ ਨੇ ਟੈਸਟ ਦੇ ਨਤੀਜਿਆਂ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਫੌਜ ਨੂੰ ਯੁੱਧ ਅਤੇ ਆਪਣੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉੱਤਰੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਪਿਛਲੇ ਸ਼ਨਿੱਚਰਵਾਰ ਨੂੰ ਦੋਸ਼ ਲਾਇਆ ਸੀ ਕਿ ਟ੍ਰੰਪ ਦੇ ਸ਼ਕਤੀ ਵਿੱਚ ਆਉਣ ਤੋਂ ਬਾਅਦ ਅਮਰੀਕਾ ਅਤੇ ਉਸਦੇ ਸਹਯੋਗੀ ਉੱਤਰੀ ਕੋਰੀਆ ਨੂੰ ਨਿਸ਼ਾਨਾ ਬਣਾਕੇ ਅਤੇ ਸੈਨਿਕਾਂ ਨੂੰ ਉਕਸਾਉਣ ਵਾਲੀ ਕਾਰਵਾਈ ਕਰ ਰਹੇ ਹਨ। ਏਪੀ

 

 

 

Advertisement
Tags :
Kim JongMissile test by north koreaNorth KoreaPunajbi KhabarPunjabi NewsPunjabi Tribune