ਹੁਣ ਦੇਸ਼ ’ਚ ਕਿਤੇ ਵੀ ਯੂਰੇਨੀਅਮ ਸੋਧ ਗਤੀਵਿਧੀਆਂ ਨਹੀਂ ਹੋ ਰਹੀਆਂ: ਇਰਾਨ
ਇਰਾਨ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਤਹਿਰਾਨ ਹੁਣ ਦੇਸ਼ ਦੇ ਕਿਸੇ ਵੀ ਸਥਾਨ ’ਤੇ ਯੂਰੇਨੀਅਮ ਸੋਧ ਗਤੀਵਿਧੀਆਂ ਨਹੀਂ ਕਰ ਰਿਹਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਲੋਂ ਇਸ ਦੇ ਸੋਧ ਕੇਂਦਰਾਂ ’ਤੇ ਬੰਬਾਰੀ...
Advertisement
ਇਰਾਨ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਤਹਿਰਾਨ ਹੁਣ ਦੇਸ਼ ਦੇ ਕਿਸੇ ਵੀ ਸਥਾਨ ’ਤੇ ਯੂਰੇਨੀਅਮ ਸੋਧ ਗਤੀਵਿਧੀਆਂ ਨਹੀਂ ਕਰ ਰਿਹਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਲੋਂ ਇਸ ਦੇ ਸੋਧ ਕੇਂਦਰਾਂ ’ਤੇ ਬੰਬਾਰੀ ਤੋਂ ਬਾਅਦ ਇਰਾਨੀ ਸਰਕਾਰ ਵੱਲੋਂ ਆਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਹੁਣ ਤੱਕ ਦਾ ਸਭ ਤੋਂ ਸਿੱਧਾ ਜਵਾਬ ਦਿੱਤਾ।
ਉਨ੍ਹਾਂ ਕਿਹਾ, ‘ਇਰਾਨ ਵਿੱਚ ਕਿਤੇ ਵੀ ਯੂਰੇਨੀਅਮ ਸੋਧ ਗਤੀਵਿਧੀਆਂ ਨਹੀਂ ਹੋ ਰਹੀਆਂ। ਸਾਡੀਆਂ ਸਾਰੀਆਂ ਗਤੀਵਿਧੀਆਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਸੁਰੱਖਿਆ ਅਤੇ ਨਿਗਰਾਨੀ ਹੇਠ ਹਨ। ਇਸ ਵੇਲੇ ਕੋਈ ਵੀ ਸੋਧ ਨਹੀਂ ਹੋ ਰਹੀ। ਏਪੀ
Advertisement
Advertisement
