ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸੀ ਤੇਲ ਖਰੀਦਣ ਨੂੰ ਲੈ ਕੇ ਚੀਨ ਉੱਤੇ ਟੈਕਸ ਲਾਉਣ ਦਾ ਫਿਲਹਾਲ ਕੋਈ ਫ਼ੈਸਲਾ ਨਹੀਂ: ਵੈਂਸ

ਟੈਕਸ ਸਬੰਧੀ ਟਰੰਪ ਵੱਲੋਂ ਜਲਦੀ ਹੀ ਫ਼ੈਸਲਾ ਲਏ ਜਾਣ ਦੀ ਗੱਲ ਕਹੀ
Advertisement

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਚੀਨ ’ਤੇ ਟੈਕਸ ਲਾਉਣ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ ਕਿਉਂਕਿ ਚੀਨ ਨਾਲ ਅਮਰੀਕਾ ਦੇ ਸਬੰਧ ‘ਅਜਿਹੀਆਂ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਰੂਸੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਵੈਂਸ ਨੇ ‘ਫੌਕਸ ਨਿਊਜ਼ ਸੰਡੇ’ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਇਸ ਬਾਰੇ ਸੋਚ ਰਹੇ ਹਨ ਪਰ ਅਜੇ ਤੱਕ ਕੋਈ ਠੋਸ ਫ਼ੈਸਲਾ ਨਹੀਂ ਲਿਆ ਹੈ।’ ਵੈਂਸ ਤੋਂ ਪੁੱਛਿਆ ਗਿਆ ਸੀ ਕਿ ਟਰੰਪ ਭਾਰਤ ਜਿਹੇ ਦੇਸ਼ਾਂ ’ਤੇ ਰੂਸੀ ਤੇਲ ਖਰੀਦਣ ਲਈ ਭਾਰੀ ਟੈਕਸ ਲਗਾ ਰਹੇ ਹਨ ਤਾਂ ਕੀ ਅਮਰੀਕਾ, ਚੀਨ ’ਤੇ ਵੀ ਇਸੇ ਤਰ੍ਹਾਂ ਦੇ ਟੈਕਸ ਲਾਏਗਾ ਕਿਉਂਕਿ ਚੀਨ ਵੀ ਰੂਸ ਤੋਂ ਤੇਲ ਖਰੀਦਦਾ ਹੈ। ਵੈਂਸ ਨੇ ਕਿਹਾ, ‘ਜ਼ਾਹਿਰ ਹੈ ਕਿ ਚੀਨ ਦਾ ਮੁੱਦਾ ਥੋੜ੍ਹਾ ਜਿਹਾ ਗੁੰਝਲਦਾਰ ਹੈ ਕਿਉਂਕਿ ਚੀਨ ਨਾਲ ਸਾਡੇ ਰਿਸ਼ਤੇ ਕਈ ਅਜਿਹੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਰੂਸੀ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਟਰੰਪ ਯਕੀਨੀ ਤੌਰ ’ਤੇ ਸਹੀ ਸਮੇਂ ’ਤੇ ਇਸ ਬਾਰੇ ਫ਼ੈਸਲਾ ਲੈਣਗੇ। ਅਮਰੀਕਾ ਨੇ ਸ਼ੁਰੂਆਤ ’ਚ ਭਾਰਤ ’ਤੇ 25 ਫੀਸਦ ਟੈਕਸ ਲਾਇਆ ਸੀ। ਇਸ ਤੋਂ ਬਾਅਦ ਟਰੰਪ ਨੇ ਰੂਸੀ ਤੇਲ ਦੀ ਖਰੀਦ ਲਈ ਨਵੀਂ ਦਿੱਲੀ ’ਤੇ ਪਿੱਛੇ ਹਫ਼ਤੇ 25 ਫੀਸਦ ਹੋਰ ਟੈਕਸ ਲਗਾ ਦਿੱਤਾ ਜਿਸ ਨਾਲ ਭਾਰਤ ’ਤੇ ਕੁੱਲ ਟੈਕਸ 50 ਫੀਸਦ ਹੋ ਗਿਆ। ਭਾਰਤ ਨੇ ਟਰੰਪ ਦੇ ਫ਼ੈਸਲੇ ਨੂੰ ਗਲਤ ਅਤੇ ਗੈਰ-ਵਾਜਿਬ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਦਿੱਲੀ ’ਚ ਇਕ ਬਿਆਨ ਵਿੱਚ ਕਿਹਾ ਸੀ ਕਿ ਅਮਰੀਕਾ ਵੱਲੋਂ ਭਾਰਤ ’ਤੇ ਵਾਧੂ ਟੈਰਿਫ ਲਗਾਉਣਾ ਮੰਦਭਾਗਾ ਕਦਮ ਹੈ।

Advertisement
Advertisement