ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੇਜ਼ਰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ

NICK JONAS LASER INCIDENT:
Advertisement

ਨਵੀਂ ਦਿੱਲੀ, 16 ਅਕਤੂਬਰ

Advertisement

NICK JONAS LASER INCIDENT: ਪਰਾਗ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਲੇਜ਼ਰ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਭਾਰਤੀ ਅਦਾਕਾਰਾ ਪ੍ਰਿਅੰਕਾ ਚੌਪੜਾ ਦੇ ਪਤੀ ਅਤੇ ਮਸ਼ਹੂਰ ਸਿੰਗਰ ਨਿਕ ਜੋਨਸ(Nick Jonas) ਸਟੇਜ ਤੋਂ ਭੱਜਦੇ ਨਜ਼ਰ ਆਰ ਰਹੇ ਹਨ, ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ । ‘ਐਕਸ’ ਅਤੇ ‘ਇੰਸਟਾਗ੍ਰਾਮ’ ਵਰਗੇ ਪਲੇਟਫਾਰਮਾਂ ’ਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸਮਾਰੋਹ ਤੋਂ ਜੋਨਸ(Nick Jonas) ਦੀ ਸੁਰੱਖਿਆ ਖਤਰੇ ਵਾਲੀ ਘਟਨਾ ਦੇ ਵੀਡੀਓ ਪੋਸਟ ਕੀਤੇ। ਇਹ ਸਮਾਰੋਹ ਮੰਗਲਵਾਰ ਨੂੰ ਚੈੱਕ ਗਣਰਾਜ ਦੀ ਰਾਜਧਾਨੀ ਦੇ ਓ 2 ਅਰੇਨਾ ਵਿਖੇ ਆਯੋਜਿਤ ਕੀਤਾ ਗਿਆ ਸੀ।

ਇਕ ਯੂਜ਼ਰ ਵੱਲੋਂ ‘ਇੰਸਟਾਗ੍ਰਾਮ’ ’ਤੇ ਪੋਸਟ ਕੀਤੇ ਗਏ ਵੀਡੀਓ ’ਚੋਂ ਇਕ ’ਚ ਨਿਕ ਜੋਨਸ (Nick Jonas) ਨੂੰ ਸਟੇਜ ’ਤੇ ਖੜ੍ਹਾ ਦਿਖਾਇਆ ਗਿਆ, ਜਦੋਂ ਲੇਜ਼ਰ ਨੇ ਉਸ ’ਤੇ ਨਿਸ਼ਾਨਾ ਲਗਾਇਆ ਤਾਂ ਸਟੇਜ ਤੋਂ ਭੱਜਣ ਅਤੇ ਅਖਾੜੇ ਤੋਂ ਬਾਹਰ ਜਾਣ ਦੇ ਇਸ਼ਾਰੇ ਨਾਲ ਆਪਣੀ ਸੁਰੱਖਿਆ ਨੂੰ ਅਲਰਟ ਕਰਦੇ ਦੇਖਿਆ ਗਿਆ। ਹਾਲਾਂਕਿ, ਉਸਦੇ ਭਰਾ ਜੋਅ ਅਤੇ ਕੇਵਿਨ ਸਟੇਜ ’ਤੇ ਰਹੇ। ਪੋਸਟ ’ਤੇ ਕੈਪਸ਼ਨ ਦੇ ਅਨੁਸਾਰ, ਸੁਰੱਖਿਆ ਕਰਮਚਾਰੀਆਂ ਨੇ ਨਿਕ 'ਤੇ ਲੇਜ਼ਰ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਹਟਾ ਦਿੱਤਾ। ਬਾਅਦ ਵਿੱਚ ਸ਼ੋਅ ਦੁਬਾਰਾ ਸ਼ੁਰੂ ਹੋਇਆ। -ਪੀਟੀਆਈ

Advertisement
Tags :
NICK JONASNICK JONAS LASER INCIDENTPriyanka Chopra'