ਨਿਊਜ਼ੀਲੈਂਡ ’ਤੇ ਆਬਾਦੀ ਖੜੋਤ ਦਾ ਖ਼ਤਰਾ
ਸਾਲ 2023 ਦੀ ਮਰਦਮਸ਼ੁਮਾਰੀ ਤੋਂ ਸਾਲ ਬਾਅਦ ਨਿਊਜ਼ੀਲੈਂਡ ਦੀ ਆਬਾਦੀ ’ਚ ਤਬਦੀਲੀ ਹੋ ਰਹੀ ਹੈ ਤੇ ਮੁਲਕ ’ਚ ਆਬਾਦੀ ਘਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸਟੈਟਸ ਐੱਨ ਜ਼ੈੱਡ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਦੇ ਲੋਕਾਂ ’ਚ ਪ੍ਰਜਣਨ ਸਮਰੱਥਾ ਘਟੀ ਹੈ ਤੇ...
Advertisement
ਸਾਲ 2023 ਦੀ ਮਰਦਮਸ਼ੁਮਾਰੀ ਤੋਂ ਸਾਲ ਬਾਅਦ ਨਿਊਜ਼ੀਲੈਂਡ ਦੀ ਆਬਾਦੀ ’ਚ ਤਬਦੀਲੀ ਹੋ ਰਹੀ ਹੈ ਤੇ ਮੁਲਕ ’ਚ ਆਬਾਦੀ ਘਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸਟੈਟਸ ਐੱਨ ਜ਼ੈੱਡ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਦੇ ਲੋਕਾਂ ’ਚ ਪ੍ਰਜਣਨ ਸਮਰੱਥਾ ਘਟੀ ਹੈ ਤੇ ਪਰਵਾਸੀਆਂ ਦੀ ਆਮਦ ਵਧੀ ਹੈ। ਨਿਊਜ਼ੀਲੈਂਡ ਦੇ ਨਾਗਰਿਕ ਮੁਲਕ ਛੱਡ ਕੇ ਜਾ ਰਹੇ ਹਨ। ਸਟੈਟਸ ਐੱਨ ਜ਼ੈੱਡ ਨੇ ਫਰਵਰੀ 2024 ਤੱਕ ਮੁਲਕ ਅੰਦਰ 2,53,200 ਪਰਵਾਸੀਆਂ ਦੀ ਆਮਦ ਬਾਰੇ ਰਿਪੋਰਟ ਪੇਸ਼ ਕੀਤੀ ਸੀ। ਪਰਵਾਸੀਆਂ ਕਾਰਨ ਆਬਾਦੀ ਵਿੱਚ 85 ਫੀਸਦ ਤੱਕ ਵਾਧਾ ਦਰਜ ਕੀਤਾ ਗਿਆ ਪਰ ਇਸ ਵਿੱਚ ਆਬਾਦੀ ’ਚ ਕੁਦਰਤੀ ਤਬਦੀਲੀ (ਜਨਮ ਜਾਂ ਮੌਤ) ਦਰ ਬਹੁਤ ਘੱਟ ਰਹੀ। ਸਾਲ 2023 ’ਚ ਸਿਰਫ਼ ਦੋ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਮੁਲਕ ਕੈਨੇਡਾ ਤੇ ਆਈਲੈਂਡ ਹੀ ਨਿਊਜ਼ੀਲੈਂਡ ਦੀ ਆਬਾਦੀ ਵਧਣ ਦੀ ਦਰ ਤੋਂ ਅੱਗੇ ਨਿਕਲੇ ਸਨ।
Advertisement
Advertisement
