ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਸੁਤੰਤਰਤਾ ਦਿਵਸ ਨੂੰ ਸਮਰਪਿਤ ਹੋਵੇਗਾ ਨਿਊਯਾਰਕ ਦਾ ਨਾਚ ਉਤਸਵ

ਸ਼ਕਤੀ ਦੈਵੀ ੳੂਰਜਾ ’ਤੇ ਕੇਂਦਰਿਤ ਹੋਵੇਗਾ ਸਮਾਗਮ
Advertisement
ਇੱਥੋਂ ਦਾ ਸਭ ਤੋਂ ਲੰਬਾ ਚੱਲਣ ਵਾਲਾ ਜਨਤਕ ਨਾਚ ਉਤਸਵ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਹੋਵੇਗਾ ਤੇ ਇਹ ਮਹਿਲਾ ਦੈਵੀ ਸ਼ਕਤੀ ’ਤੇ ਆਧਾਰਿਤ ਹੋਵੇਗਾ। ਇਹ ਸਮਾਗਮ 12 ਤੋਂ 16 ਅਗਸਤ ਤਕ ਕਰਵਾਇਆ ਜਾਵੇਗਾ ਜਿਸ ਵਿਚ ਦੁਨੀਆ ਭਰ ਦੇ ਵੱਖ ਵੱਖ ਨਾਚ ਸਮੂਹਾਂ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਮੌਕੇ ‘ਭਾਰਤ ਦਿਵਸ’ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਸ ਮੌਕੇ ਵਿਸ਼ਵ ਭਰ ਦੇ ਨ੍ਰਿਤਕ ਸ਼ਕਤੀ ਦੈਵੀ ਊਰਜਾ ਆਧਾਰਿਤ ਪੇਸ਼ਕਾਰੀਆਂ ਜ਼ਰੀਏ ਮਹਿਲਾ ਸ਼ਕਤੀ ਨੂੰ ਸਿਜਦਾ ਕਰਨਗੇ।

ਬੈਟਰੀ ਡਾਂਸ ਦੇ ਸੰਸਥਾਪਕ ਅਤੇ ਕਲਾਤਮਕ ਨਿਰਦੇਸ਼ਕ ਜੋਨਾਥਨ ਹੌਲੈਂਡਰ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸਮਾਗਮ ਪਿਛਲੇ ਦੋ ਸਾਲਾਂ ਤੋਂ ਪੁਰਸ਼ ਨ੍ਰਿਤਕਾਂ ’ਤੇ ਆਧਾਰਿਤ ਹੁੰਦਾ ਸੀ ਜਿਸ ਨੂੰ ਇਸ ਸਾਲ ਬਦਲ ਦਿੱਤਾ ਗਿਆ ਹੈ ਜੋ ਸ਼ਕਤੀ ਦੈਵੀ ਊਰਜਾ ’ਤੇ ਕੇਂਦਰਿਤ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੱਤ ਵੱਖ-ਵੱਖ ਸਮੂਹ ਨਾਰੀ ਸਿਧਾਂਤ ਦੇ ਸਾਰ ’ਤੇ ਆਪਣੀਆਂ ਪੇਸ਼ਕਾਰੀਆਂ ਦੇਣਗੇ।

Advertisement

ਭਾਰਤ ਦਿਵਸ ਸਮਾਗਮ ਨੂੰ ਨਿਊਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਅਤੇ ਸਟੇਟ ਬੈਂਕ ਆਫ਼ ਇੰਡੀਆ ਨਿਊਯਾਰਕ ਵਲੋਂ ਗਰਾਂਟ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੈਟਰੀ ਡਾਂਸ ਫੈਸਟੀਵਲ ਨਿਊਯਾਰਕ ਦਾ ਸਭ ਤੋਂ ਲੰਬੇ ਸਮੇਂ ਤੋਂ ਚੱਲਣ ਵਾਲਾ ਮੁਫ਼ਤ ਜਨਤਕ ਡਾਂਸ ਫੈਸਟੀਵਲ ਹੈ ਜਿਸ ਦਾ ਹਰ ਸਾਲ 22,000 ਤੋਂ ਵੱਧ ਦਰਸ਼ਕ ਆਨੰਦ ਮਾਣਦੇ ਹਨ।

 

Advertisement