ਨੈਸਲੇ ਨੇ ਸੀਈਓ ਲੌਰੈਂਟ ਫਰੈਕਸ ਨੂੰ ਕੱਢਿਆ
ਨੈਸਲੇ ਨੇ ਆਪਣੇ ਸੀਈਓ ਲੌਰੈਂਟ ਫਰੈਕਸ ਨੂੰ ਮਹਿਜ਼ ਸਾਲ ਬਾਅਦ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਉਸ ਦੇ ‘ਪ੍ਰੇਮ ਸਬੰਧਾਂ’ ਦੇ ਮਾਮਲੇ ਦੀ ਜਾਂਚ ਮਗਰੋਂ ਲਿਆ ਗਿਆ ਹੈ, ਜੋ ਨੈਸਲੇ ਦੇ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਨੈਸਲੇ...
Advertisement
ਨੈਸਲੇ ਨੇ ਆਪਣੇ ਸੀਈਓ ਲੌਰੈਂਟ ਫਰੈਕਸ ਨੂੰ ਮਹਿਜ਼ ਸਾਲ ਬਾਅਦ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਉਸ ਦੇ ‘ਪ੍ਰੇਮ ਸਬੰਧਾਂ’ ਦੇ ਮਾਮਲੇ ਦੀ ਜਾਂਚ ਮਗਰੋਂ ਲਿਆ ਗਿਆ ਹੈ, ਜੋ ਨੈਸਲੇ ਦੇ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਹੈ। ਇਸ ਤਰ੍ਹਾਂ ਨੈਸਲੇ ਨੇ ਸਾਲ ਵਿੱਚ ਦੂਜੇ ਸੀਈਓ ਨੂੰ ਹਟਾਇਆ ਹੈ। ਫਰੈਕਸ ਦੀ ਜਗ੍ਹਾ ਹੁਣ ਨੈਸਪ੍ਰੈਸੋ ਦੇ ਮੁਖੀ ਫਿਲਿਪ ਨਵਰਾਤਿਲ ਲੈਣਗੇ। ਫਰੈਕਸ 39 ਸਾਲ ਤੋਂ ਕੰਪਨੀ ਨਾਲ ਜੁੜਿਆ ਹੋਇਆ ਸੀ ਪਰ ਉਸ ਨੂੰ ਕੰਪਨੀ ਛੱਡਣ ’ਤੇ ਕੋਈ ਪੈਕੇਜ ਨਹੀਂ ਮਿਲੇਗਾ। ਉਸ ਦੀ ਅਚਾਨਕ ਬਰਖਾਸਤਗੀ ਤੋਂ ਬਾਅਦ ਨੈਸਕੈਫੇ ਕੌਫੀ ਅਤੇ ਕਿਟਕੈਟ ਚਾਕਲੇਟ ਬਾਰਾਂ ਦੇ ਨਿਰਮਾਤਾ ਦੇ ਸ਼ੇਅਰ 1 ਫੀਸਦ ਹੇਠਾਂ ਆ ਗਏ। ਪਿਛਲੇ ਪੰਜ ਸਾਲਾਂ ਵਿੱਚ ਨੈਸਲੇ ਦੇ ਸ਼ੇਅਰਾਂ ਦੀ ਕੀਮਤ ਵਿੱਚ ਕਾਫ਼ੀ ਗਿਰਾਵਟ ਆਈ ਹੈ, ਜਿਸ ਨਾਲ ਨਿਵੇਸ਼ਕਾਂ ਵਿੱਚ ਨਿਰਾਸ਼ਾ ਹੈ।
Advertisement
Advertisement