ਸੈਰ-ਸਪਾਟਾ ਮੇਲੇ ਦੇ ਉਦਘਾਟਨ ਦੌਰਾਨ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਜ਼ਖ਼ਮੀ
ਕਾਠਮੰਡੂ: ਨੇਪਾਲ ਦੇ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਬਿਸ਼ਨੂ ਪ੍ਰਸਾਦ ਪੌਡੇਲ ਅੱਜ ਇੱਕ ਸੈਰ-ਸਪਾਟਾ ਮੇਲੇ ਦੇ ਉਦਘਾਟਨ ਦੌਰਾਨ ਝੁਲਸ ਗਏ ਅਤੇ ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਗਿਆ। ਪੌਡੇਲ ਤੇ ਪੋਖਰਾ ਦੇ ਮੇਅਰ ਧਨਰਾਜ ਅਚਾਰੀਆ ‘ਵਿਜ਼ਿਟ ਪੋਖਰਾ ਯੀਅਰ’ ਦੇ ਉਦਘਾਟਨ...
Advertisement
ਕਾਠਮੰਡੂ: ਨੇਪਾਲ ਦੇ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਬਿਸ਼ਨੂ ਪ੍ਰਸਾਦ ਪੌਡੇਲ ਅੱਜ ਇੱਕ ਸੈਰ-ਸਪਾਟਾ ਮੇਲੇ ਦੇ ਉਦਘਾਟਨ ਦੌਰਾਨ ਝੁਲਸ ਗਏ ਅਤੇ ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਗਿਆ। ਪੌਡੇਲ ਤੇ ਪੋਖਰਾ ਦੇ ਮੇਅਰ ਧਨਰਾਜ ਅਚਾਰੀਆ ‘ਵਿਜ਼ਿਟ ਪੋਖਰਾ ਯੀਅਰ’ ਦੇ ਉਦਘਾਟਨ ਮੌਕੇ ਮੋਮਬੱਤੀ ਬਾਲਦੇ ਸਮੇਂ ਹਾਈਡਰੋਜਨ ਨਾਲ ਭਰੇ ਗੁਬਾਰਿਆਂ ’ਚ ਅੱਗ ਲੱਗਣ ਕਾਰਨ ਝੁਲਸ ਗਏ। ਇਸ ਮੇਲੇ ਦਾ ਟੀਚਾ 2025 ’ਚ 20 ਲੱਖ ਸੈਲਾਨੀਆਂ ਨੂੰ ਖਿੱਚਣ ਦਾ ਹੈ। ਮੇਅਰ ਦੇ ਨਿੱਜੀ ਸਕੱਤਰ ਪੁਨ ਲਾਮਾ ਨੇ ਦੱਸਿਆ ਕਿ ਪੌਡੇਲ ਦੇ ਸਿਰ ਤੇ ਹੱਥ ਝੁਲਸ ਗਏ ਹਨ ਜਦਕਿ ਅਚਾਰੀਆ ਦੇ ਚਿਹਰੇ ’ਤੇ ਸੜਨ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਪੋਖਰਾ ਦੇ ਇੱਕ ਹਸਪਤਾਲ ’ਚ ਮੁੱਢਲੇ ਇਲਾਜ ਤੋਂ ਬਾਅਦ ਦੋਵਾਂ ਨੂੰ ਅਗਲੇ ਇਲਾਜ ਲਈ ਹੈਲੀਕਾਪਟਰ ਰਾਹੀਂ ਕਾਠਮੰਡੂ ਭੇਜ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement