ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਰਿਆਂ ਦੀ ਸਹਿਮਤੀ ਨਾਲ ਹੋਵੇਗੀ ਨੇਪਾਲ ਦੇ ਸੰਵਿਧਾਨ ’ਚ ਸੋਧ: ਰਮੇਸ਼

ਕਾਠਮੰਡੂ, 15 ਦਸੰਬਰ ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਅੱਜ ਕਿਹਾ ਕਿ ਸੰਵਿਧਾਨ ’ਚ ਸੋਧ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਸਹਿਮਤੀ ਯਕੀਨੀ ਬਣਾਈ ਜਾਵੇਗੀ। ਮੀਡੀਆ ਦੀ ਇੱਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ‘ਦਿ ਹਿਮਾਲਿਅਨ ਟਾਈਮਜ਼’ ਅਖਬਾਰ ਦੀ ਖ਼ਬਰ...
Advertisement

ਕਾਠਮੰਡੂ, 15 ਦਸੰਬਰ

ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਅੱਜ ਕਿਹਾ ਕਿ ਸੰਵਿਧਾਨ ’ਚ ਸੋਧ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਸਹਿਮਤੀ ਯਕੀਨੀ ਬਣਾਈ ਜਾਵੇਗੀ। ਮੀਡੀਆ ਦੀ ਇੱਕ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ।

Advertisement

‘ਦਿ ਹਿਮਾਲਿਅਨ ਟਾਈਮਜ਼’ ਅਖਬਾਰ ਦੀ ਖ਼ਬਰ ਮੁਤਾਬਕ ਰਮੇਸ਼ ਲੇਖਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰੰਘੀ ਜਮਹੂਰੀ ਗਣਰਾਜ ਦੀ ਮਜ਼ਬੂਤੀ ਲਈ ਸੰਵਿਧਾਨਕ ਸੋਧ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਇਸ ਮੁੱਦੇ ’ਤੇ ਮੁੱਢਲੀ ਗੱਲਬਾਤ ਸ਼ੁਰੂ ਗਈ ਹੈ ਪਰ ਸੰਵਿਧਾਨਕ ਸੋਧ ਦਾ ਫ਼ੈਸਲਾ ਦੋ ਰਾਜਸੀ ਪਾਰਟੀਆਂ ਵੱਲੋਂ ਨਹੀਂ ਕੀਤਾ ਜਾਵੇਗਾ।’’ ਲੇਖਕ ਮੁਤਾਬਕ ਨੇਪਾਲੀ ਕਾਂਗਰਸ (ਐੱਨਸੀ) ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂੁਐੱਮ-ਐੱਲ) ਵੱਲੋਂ ਮੌਜੂਦਾ ਗੱਠਜੋੜ ਬਣਾਉਣ ਦਾ ਫ਼ੈਸਲਾ ਸਥਿਰਤਾ ਲਿਆਉਣ, ਭ੍ਰਿਸ਼ਟਾਚਾਰ ਰੋਕਣ, ਚੰਗੇ ਸ਼ਾਸਨ ਤੇ ਵਿੱਤੀ ਸਰਗਰਮੀਆਂ ਦੀ ਮਜ਼ਬੂਤੀ ਅਤੇ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਐੱਨਸੀ ਤੇ ਸੀਪੀਐੱਨ (ਯੂਐੱਮਐੱਲ) ਦੇ ਮੌਜੂਦਾ ਸਿਆਸੀ ਗੱਠਜੋੜ ਵਿਚਾਲੇ ਕੋਈ ਵਖਰੇਵਾਂ ਨਹੀਂ ਹੈ ਅਤੇ ਇਹ ਅਗਲੀਆਂ ਆਮ ਚੋਣਾਂ ਤੱਕ ਜਾਰੀ ਰਹੇਗਾ। ਇਸੇ ਦੌਰਾਨ ਵਿਰੋਧੀ ਆਗੂ ਰਬੀ ਲਮਿਛਾਨੇ ਦੀ ਗ੍ਰਿਫ਼ਤਾਰੀ ਬਾਰੇ ਸਵਾਲ ’ਤੇ ਰਮੇਸ਼ ਲੇਖਕ ਨੇ ਦਾਅਵਾ ਕੀਤਾ ਕਿ ਸਰਕਾਰ ਹਰ ਨਾਗਰਿਕ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਪੂਰੀ ਜਾਗਰੂਕ ਹੈ। ਉਨ੍ਹਾਂ ਆਖਿਆ ਕਿ ਸਰਕਾਰ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਧਾਨ ਲਾਮਿਛਾਨੇ ਖਿਲਾਫ਼ ‘ਬਦਲੇ’ ਦੀ ਕੋਈ ਭਾਵਨਾ ਨਹੀਂ ਰੱਖਦੀ, ਕਿਉਂਕਿ ਉਨ੍ਹਾਂ ਖ਼ਿਲਾਫ਼ ਜਾਂਚ ਕਾਨੂੰਨੀ ਇੱਕ ਮੁੱਦਾ ਹੈ। -ਪੀਟੀਆਈ

Advertisement
Show comments