ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੇਪਾਲ: ਸੜਕ ਹਾਦਸੇ ’ਚ ਸੱਤ ਹਲਾਕ, 25 ਜ਼ਖ਼ਮੀ

ਕਾਠਮੰਡੂ: ਨੇਪਾਲ ਦੇ ਬਾਗਮਤੀ ਵਿੱਚ ਅੱਜ ਇਲੈਕਟ੍ਰਿਕ ਵਾਹਨ ਨਾਲ ਬੱਸ ਟਕਰਾਉਣ ਕਾਰਨ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਧਨਗੜ੍ਹੀ ਤੋਂ ਕਾਕਰਭਿੱਟਾ ਜਾ ਰਹੀ ਬੱਸ ਸਵੇਰੇ 10:15 ਵਜੇ ਦੇ ਕਰੀਬ...
Advertisement

ਕਾਠਮੰਡੂ: ਨੇਪਾਲ ਦੇ ਬਾਗਮਤੀ ਵਿੱਚ ਅੱਜ ਇਲੈਕਟ੍ਰਿਕ ਵਾਹਨ ਨਾਲ ਬੱਸ ਟਕਰਾਉਣ ਕਾਰਨ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਧਨਗੜ੍ਹੀ ਤੋਂ ਕਾਕਰਭਿੱਟਾ ਜਾ ਰਹੀ ਬੱਸ ਸਵੇਰੇ 10:15 ਵਜੇ ਦੇ ਕਰੀਬ ਚਿਤਵਨ ਜ਼ਿਲ੍ਹੇ ਵਿੱਚ ਪੂਰਬੀ-ਪੱਛਮੀ ਹਾਈਵੇਅ ’ਤੇ ਇਲੈਕਟ੍ਰਿਕ ਵਾਹਨ ਨਾਲ ਟਕਰਾਅ ਗਈ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ। ਹਾਦਸੇ ਮਗਰੋਂ ਨੁਕਸਾਨੇ ਦੋਵਾਂ ਵਾਹਨਾਂ ਕਾਰਨ ਹਾਈਵੇਅ ’ਤੇ ਆਵਾਜਾਈ ’ਚ ਰੁਕਾਵਟ ਆਈ। ਪੁਲੀਸ ਇਨ੍ਹਾਂ ਨੂੰ ਹਟਾ ਕੇ ਆਵਾਜਾਈ ਮੁੜ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਿਤਵਨ ਪੁਲੀਸ ਦੇ ਤਰਜਮਾਨ ਰਬਿੰਦਰ ਖਨਾਲ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ

Advertisement
Advertisement