ਨੇਪਾਲ: ਸਾਬਕਾ ਸਪੀਕਰ ਸੋਨੇ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਨੇਪਾਲ ਦੀ ਪ੍ਰਤੀਨਿਧ ਸਭਾ ਦੇ ਸਾਬਕਾ ਸਪੀਕਰ ਕ੍ਰਿਸ਼ਨ ਬਹਾਦਰ ਮਹਾਰਾ (67) ਨੂੰ ਸੋਨੇ ਦੀ ਤਸਕਰੀ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਪਾਲ ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ...
Advertisement
ਨੇਪਾਲ ਦੀ ਪ੍ਰਤੀਨਿਧ ਸਭਾ ਦੇ ਸਾਬਕਾ ਸਪੀਕਰ ਕ੍ਰਿਸ਼ਨ ਬਹਾਦਰ ਮਹਾਰਾ (67) ਨੂੰ ਸੋਨੇ ਦੀ ਤਸਕਰੀ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਪਾਲ ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ 67 ਵਰ੍ਹਿਆਂ ਦੇ ਮੀਤ ਪ੍ਰਧਾਨ ਨੂੰ ਕੇਂਦਰੀ ਜਾਂਚ ਬਿਊਰੋ ਨੇ ਲਲਿਤਪੁਰ ਮੈਟਰੋਪਾਲਿਟਨ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਮਹਾਰਾ ਨੂੰ 8.55 ਕਰੋੜ ਨੇਪਾਲੀ ਰੁਪਏ ਮੁੱਲ ਦਾ ਸੋਨਾ ਵੇਚਣ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਤਿੰਨ ਸਾਲ ਪਹਿਲਾਂ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਰੱਖਿਆ ਗਿਆ ਸੀ। ਦੁਬਈ ਤੋਂ ਆ ਰਹੇ ਇਕ ਚੀਨੀ ਨਾਗਰਿਕ ਨੂੰ ਤਿੰਨ ਸਾਲ ਪਹਿਲਾਂ ਕਾਠਮੰਡੂ ਸਥਿਤ ਹਵਾਈ ਅੱਡੇ ’ਤੇ ਇਲੈਕਟ੍ਰਾਨਿਕ ਸਿਗਰਟ ਅੰਦਰ ਛੁਪਾ ਕੇ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
Advertisement
Advertisement