ਨੇਪਾਲ: ਤਕਨੀਕੀ ਖਰਾਬੀ ਕਾਰਨ ਹੰਗਾਮੀ ਹਾਲਤ ’ਚ ਉਤਾਰੀ ਉਡਾਣ
Nepal: Flight makes emergency landing in Bhairahawaਇੱਥੇ ਇਕ ਉਡਾਣ ਵਿਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਉਡਾਣ ਨੂੰ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ। ਇਸ ਉਡਾਣ ਵਿਚ 82 ਯਾਤਰੀ ਸਵਾਰ ਸਨ। ਇਸ ਉਡਾਣ ਵਿਚ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਭੈਰਹਾਵਾ ਦੇ ਗੌਤਮ ਬੁੱਧਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਧਨਗੜ੍ਹੀ ਤੋਂ ਕਾਠਮੰਡੂ ਜਾ ਰਹੇ ਸ੍ਰੀ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਨੇ ਹਾਈਡ੍ਰੌਲਿਕਸ ਵਿੱਚ ਸਮੱਸਿਆ ਆਉਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਨੂੰ ਭੈਰਹਾਵਾ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਕਿਹਾ। ਇਸ ਉਡਾਣ ਨੇ ਸਵੇਰੇ 10 ਵਜੇ (ਸਥਾਨਕ ਸਮੇਂ) ਧਨਗੜ੍ਹੀ ਤੋਂ ਉਡਾਣ ਭਰੀ ਸੀ। ਇਹ ਜਾਣਕਾਰੀ ਗੌਤਮ ਬੁੱਧਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਬਿਨੋਦ ਸਿੰਘ ਰਾਉਤ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫਲਾਈਟ ਨੰਬਰ 222 ਵਾਲਾ ਜਹਾਜ਼ ਲੈਂਡਿੰਗ ਤੋਂ ਚਾਲੀ ਮਿੰਟ ਬਾਅਦ ਰਨਵੇਅ ’ਤੇ ਸੀ। ਇਸ ਕਰ ਕੇ ਹਵਾਈ ਅੱਡੇ ਨੂੰ ਲਗਪਗ ਚਾਲੀ ਮਿੰਟਾਂ ਲਈ ਬੰਦ ਕਰਨਾ ਪਿਆ। ਏਐੱਨਆਈ
