ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗੜਾ ਵਾਦੀ ’ਚ ਮੁੜ ਦੌੜੇਗੀ ਨੈਰੋ ਗੇਜ ਟਰੇਨ

ਉੱਤਰੀ ਰੇਲਵੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਵਾਦੀ ਵਿੱਚ 5 ਦਸੰਬਰ ਤੋਂ ਨੈਰੋ ਗੇਜ ਟਰੇਨਾਂ (ਛੋਟੀ ਲਾਈਨ ਵਾਲੀਆਂ ਰੇਲ ਗੱਡੀਆਂ) ਮੁੜ ਸ਼ੁਰੂ ਕਰ ਰਹੀ ਹੈ। ਸਤੰਬਰ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਸੂਬੇ ਵਿੱਚ ਇਹ ਰੇਲ ਸੇਵਾ ਠੱਪ ਹੋ ਗਈ...
Advertisement

ਉੱਤਰੀ ਰੇਲਵੇ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਵਾਦੀ ਵਿੱਚ 5 ਦਸੰਬਰ ਤੋਂ ਨੈਰੋ ਗੇਜ ਟਰੇਨਾਂ (ਛੋਟੀ ਲਾਈਨ ਵਾਲੀਆਂ ਰੇਲ ਗੱਡੀਆਂ) ਮੁੜ ਸ਼ੁਰੂ ਕਰ ਰਹੀ ਹੈ। ਸਤੰਬਰ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਸੂਬੇ ਵਿੱਚ ਇਹ ਰੇਲ ਸੇਵਾ ਠੱਪ ਹੋ ਗਈ ਸੀ। ਜੰਮੂ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਦੱਸਿਆ ਕਿ ਸ਼ੁਰੂਆਤੀ ਗੇੜ ਵਿੱਚ ਬੈਜਨਾਥ ਪਪਰੋਲਾ ਰੇਲਵੇ ਸਟੇਸ਼ਨ ਤੋਂ ਕਾਂਗੜਾ ਤੱਕ ਦੋ ਜੋੜੀ ਰੇਲ ਗੱਡੀਆਂ ਅਤੇ ਬੈਜਨਾਥ ਪਪਰੋਲਾ ਤੋਂ ਜੋਗਿੰਦਰ ਨਗਰ ਤੱਕ ਇੱਕ ਜੋੜੀ ਰੇਲ ਗੱਡੀ ਚਲਾਈ ਜਾਵੇਗੀ। ਡਿਵੀਜ਼ਨਲ ਰੇਲਵੇ ਮੈਨੇਜਰ ਵਿਵੇਕ ਕੁਮਾਰ ਨੇ ਰੇਲ ਮਾਰਗ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਰੇਲ ਸੇਵਾ ਬਹਾਲ ਹੋਣ ਨਾਲ ਜਿੱਥੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ, ਉੱਥੇ ਹੀ ਸਥਾਨਕ ਲੋਕਾਂ ਨੂੰ ਸਹੂਲਤ ਹੋਵੇਗੀ।

Advertisement
Advertisement
Show comments