Myanmar quake death toll hits 1,644: ਮਿਆਂਮਾਰ ਵਿੱਚ ਭੂਚਾਲ ਨਾਲ ਕਈ ਹਜ਼ਾਰ ਲੋਕਾਂ ਦੇ ਮਰਨ ਦਾ ਖਦਸ਼ਾ
ਯੂਨਾਈਟਿਡ ਸਟੇਟ ਜਿਓਲੌਜੀਕਲ ਸਰਵੇ ਦੀ ਰਿਪੋਰਟ ਨੇ ਕੀਤਾ ਦਾਅਵਾ; ਅੱਜ ਮੁੜ 5.1 ਤੀਬਰਤਾ ਵਾਲਾ ਭੂਚਾਲ ਆਇਆ; ਮਰਨ ਵਾਲਿਆਂ ਦੀ ਗਿਣਤੀ 1644 ਹੋਈ
People look at a collapsed building site after a strong earthquake struck central Myanmar on Friday, earthquake monitoring services said, which affected Bangkok as well with people pouring out of buildings following the tremors in the Thai capital, in Bangkok, Thailand, March 28, 2025. REUTERS/Ann Wang
Advertisement
ਮਿਆਂਮਾਰ, 29 ਮਾਰਚ
ਮਿਆਂਮਾਰ ਵਿਚ ਬੀਤੇ ਦਿਨ ਆਏ 7.7 ਤੀਬਰਤਾ ਵਾਲੇ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1644 ਹੋ ਗਈ ਹੈ। ਇਸ ਤੋਂ ਇਲਾਵਾ 3,400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਦੂਜੇ ਪਾਸੇ ਯੂਨਾਈਟਿਡ ਸਟੇਟ ਜਿਓਲੌਜੀਕਲ ਸਰਵੇ (USGS) ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਵੱਧ ਸਕਦੀ ਹੈ। ਭੂਚਾਲ ਦੇ ਝਟਕੇ ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ ਸਨ। ਮਿਆਂਮਾਰ ਵਿਚ ਅੱਜ ਮੁੜ 5.1 ਤੀਬਰਤਾ ਵਾਲਾ ਭੂਚਾਲ ਆਇਆ। ਇੱਥੇ ਦੋ ਦਿਨਾਂ ਵਿੱਚ ਪੰਜ ਤੋਂ ਜ਼ਿਆਦਾ ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ। ਰਾਇਟਰਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਵੱਧ ਚੁੱਕੀ ਹੈ।
Advertisement
Advertisement