ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੂਫਾਨ ਕਾਰਨ ਨੈਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ’ਤੇ ਸੌ ਤੋਂ ਵੱਧ ਉਡਾਣਾਂ ਰੱਦ

Dozens of flights canceled at Netherlands' Schiphol airport due to stormਤੂਫਾਨ ਐਮੀ ਦੇ ਕਹਿਰ ਕਾਰਨ ਸ਼ਨਿਚਰਵਾਰ ਨੂੰ ਨੈਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ਉੱਤੇ ਘੱਟੋ-ਘੱਟ 80 ਆਉਣ ਵਾਲੀਆਂ ਅਤੇ 70 ਤੋਂ ਵੱਧ ਬਾਹਰ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ...
Advertisement

Dozens of flights canceled at Netherlands' Schiphol airport due to stormਤੂਫਾਨ ਐਮੀ ਦੇ ਕਹਿਰ ਕਾਰਨ ਸ਼ਨਿਚਰਵਾਰ ਨੂੰ ਨੈਦਰਲੈਂਡਜ਼ ਦੇ ਸ਼ਿਫੋਲ ਹਵਾਈ ਅੱਡੇ ਉੱਤੇ ਘੱਟੋ-ਘੱਟ 80 ਆਉਣ ਵਾਲੀਆਂ ਅਤੇ 70 ਤੋਂ ਵੱਧ ਬਾਹਰ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਸਾਂਝੀ ਕੀਤੀ ਹੈ।

ਰਾਇਲ ਨੈਦਰਲੈਂਡਜ਼ ਮੈਟਰੋਲੋਜੀਕਲ ਇੰਸਟੀਚਿਊਟ (ਕੇਐਨਐਮਆਈ) ਨੇ ਡੱਚ ਤੱਟ ਦੇ ਨਾਲ 90 ਕਿਲੋਮੀਟਰ ਪ੍ਰਤੀ ਘੰਟਾ ਅਤੇ ਅੰਦਰੂਨੀ ਖੇਤਰਾਂ ਵਿੱਚ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਲਈ ਤੂਫ਼ਾਨ ਐਮੀ ਲਈ ਚਿਤਾਵਨੀ ਜਾਰੀ ਕੀਤੀ ਹੈ।

Advertisement

ਰੱਦ ਕੀਤੀਆਂ ਗਈਆਂ ਬਹੁਤੀਆਂ ਉਡਾਣਾਂ KLM, AirFrance-KLM ਦੀ ਡੱਚ ਆਰਮ ਵਲੋਂ ਸੰਚਾਲਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਹੈ ਕਿ ਤੂਫਾਨ ਜਾਰੀ ਰਹਿਣ ਨਾਲ ਐਤਵਾਰ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਰਾਇਟਰਜ਼

 

Advertisement
Tags :
flights canceledNetherlands' Schiphol airport
Show comments