ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਸਕੋ ’ਤੇ ਡਰੋਨ ਹਮਲੇ ਕਾਰਨ 200 ਵੱਧ ਹਵਾਈ ਉਡਾਣਾਂ ਪ੍ਰਭਾਵਿਤ

ਰੂਸ ਵੱਲੋਂ ਤਿੰਨ ਯੂਕਰੇਨੀ ਡਰੋਨ ਫੁੰਡਣ ਦਾ ਦਾਅਵਾ
ਯੂਕਰੇਨ ਦੇ ਉਡੇਸਾ ਵਿੱਚ ਹਮਲੇ ਮਗਰੋਂ ਲੱਗੀ ਅੱਗ ’ਤੇ ਕਾਬੂ ਪਾਉਂਦਾ ਹੋਇਆ ਅੱਗ ਬੁਝਾਊ ਅਮਲਾ। -ਫੋਟੋ: ਰਾਇਟਰਜ਼
Advertisement

ਰੂਸ ਤੇ ਯੂਕਰੇਨ ਵੱਲੋਂ ਇੱਕ-ਦੂਜੇ ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਰੂਸ ਦੀ ਰਾਜਧਾਨੀ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ਵੱਲੋਂ ਪੂਰੀ ਰਾਤ ਕੀਤੇ ਡਰੋਨ ਹਮਲਿਆਂ ਕਾਰਨ ਅੱਜ ਮਾਸਕੋ ਦੇ ਅਹਿਮ ਹਵਾਈ ਅੱਡਿਆਂ ’ਤੇ ਹਵਾਈ ਆਵਾਜਾਈ ਪ੍ਰਭਾਵਿਤ ਰਹੀ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਦੇ ਪੋਰਟਲ ਮੁਤਾਬਕ, ਕੱਲ੍ਹ ਸ਼ਾਮ ਤੋਂ ਮਾਸਕੋ ਅਤੇ ਇਸ ਦੇ ਆਲੇ-ਦੁੁਆਲੇ 36 ਡਰੋਨ ਫੁੰਡੇ ਗਏ। ਸਰਕਾਰੀ ਖ਼ਬਰ ਏਜੰਸੀ ‘ਤਾਸ’ ਅਨੁਸਾਰ, ਡਰੋਨ ਹਮਲੇ ਕਾਰਨ ਮਾਸਕੋ ਦੇ ਹਵਾਈ ਅੱਡਿਆਂ ’ਤੇ 200 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਮਾਸਕੋ ਦੇ ਸਮੇਂ ਅਨੁਸਾਰ ਸਵੇਰੇ ਦਸ ਵਜੇ ਤੱਕ ਸ਼ੇਰੇਮੇਤਯੇਵੋ ਕੌਮਾਂਤਰੀ ਹਵਾਈ ਅੱਡੇ ’ਤੇ 71 ਉਡਾਣਾਂ ਦੇਰੀ ਨਾਲ ਸ਼ੁਰੂ ਹੋਈਆਂ ਅਤੇ 96 ਰੱਦ ਕਰ ਦਿੱਤੀਆਂ ਗਈਆਂ। ਦੋਮੋਦੇਦੋਵੋ ਕੌਮਾਂਤਰੀ ਹਵਾਈ ਅੱਡੇ ’ਤੇ ਚਾਰ ਉਡਾਣਾਂ ਦੇਰੀ ਨਾਲ ਅਤੇ ਦੋ ਰੱਦ ਕਰ ਦਿੱਤੀਆਂ ਗਈਆਂ, ਜਦੋਂਕਿ ਵਨੁਕੋਵੋ ਹਵਾਈ ਅੱਡੇ ’ਤੇ 40 ਉਡਾਣਾਂ ਵਿੱਚ ਦੇਰੀ ਹੋਈ ਜਦੋਂਕਿ ਪੰਜ ਨੂੰ ਖੇਤਰੀ ਹਵਾਈ ਅੱਡਿਆਂ ਵੱਲ ਮੋੜਿਆ ਗਿਆ। ਸੋਬਯਾਨਿਨ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਉੱਧਰ, ਯੂਕਰੇਨ ਨੇ ਕਿਹਾ ਕਿ ਰੂਸ ਵੱਲੋਂ ਦਾਗ਼ੀਆਂ ਮਿਜ਼ਾਈਲਾਂ, ਡਰੋਨਾਂ ਅਤੇ ਬੰਬਾਂ ਵਿੱਚ ਘੱਟੋ-ਘੱਟ ਦੋ ਨਾਗਰਿਕਾਂ ਮਾਰੇ ਗਏ ਹਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵਿਸ਼ਵ ਆਗੂਆਂ ਦੀ ਸੰਯੁਕਤ ਰਾਸ਼ਟਰ ਸਭਾ ਵਿੱਚ ਆਪਣੇ ਦੇਸ਼ ਲਈ ਕੌਮਾਂਤਰੀ ਸਮਰਥਨ ਵਧਾਉਣ ਦੇ ਯਤਨ ਜਾਰੀ ਰੱਖੇ ਹੋਏ ਹਨ। ਵੱਡੀ ਰੂਸੀ ਹਮਲਾਵਰ ਫੌਜ ਨਾਲ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਲੋਹਾ ਲੈਂਦੇ ਆ ਰਹੇ ਆਪਣੇ ਸੈਨਿਕਾਂ ਦੇ ਦਬਾਅ ਹੇਠ ਹੋਣ ਦੇ ਮੱਦੇਨਜ਼ਰ ਜ਼ੇਲੈਂਸਕੀ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਲਈ ਨਿਊਯਾਰਕ ਵਿੱਚ ਇਕੱਠੇ ਹੋਏ ਨੇਤਾਵਾਂ ਨਾਲ ਮੀਟਿੰਗਾਂ ਦਾ ਅਮਲ ਸ਼ੁਰੂ ਕਰਨ ਵਾਲੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਨਵਰੀ ਵਿੱਚ ਅਹੁਦਾ ਸੰਭਾਲਣ ਮਗਰੋਂ ਸ਼ੁਰੂ ਕੀਤੇ ਸ਼ਾਂਤੀ ਦੇ ਯਤਨ ਵੀ ਠੱਪ ਜਾਪਦੇ ਹਨ।

Advertisement

ਟਰੰਪ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਅਲਾਸਕਾ ਮੀਟਿੰਗ ਅਤੇ ਜ਼ੇਲੈਂਸਕੀ ਤੇ ਮੁੱਖ ਯੂਰਪੀ ਨੇਤਾਵਾਂ ਨਾਲ ਵ੍ਹਾਈਟ ਹਾਊਸ ਦੀ ਮੀਟਿੰਗ ਇੱਕ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਹੋਈ ਸੀ, ਪਰ ਜੰਗ ਬੇਰੋਕ ਜਾਰੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਉਸਨੇ ਸੋਮਵਾਰ ਦੇਰ ਰਾਤ ਨਿਊਯਾਰਕ ਵਿੱਚ ਟਰੰਪ ਦੇ ਵਿਸ਼ੇਸ਼ ਦੂਤ ਕੀਥ ਕੈਲੌਗ ਨਾਲ ਮੁਲਾਕਾਤ ਕੀਤੀ। ਯੂਰਪੀ ਆਗੂਆਂ ਨੇ ਜ਼ੇਲੈਂਸਕੀ ਦੇ ਕੂਟਨੀਤਕ ਯਤਨਾਂ ਦਾ ਸਮਰਥਨ ਕੀਤਾ ਹੈ। ਕੁੱਝ ਯੂਰਪੀ ਦੇਸ਼ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਰੂਸੀ ਉਕਸਾਵੇ ਕਾਰਨ ਇਹ ਜੰਗ ਯੂਕਰੇਨ ਤੋਂ ਅੱਗੇ ਫੈਲ ਸਕਦੀ ਹੈ।

 

Advertisement
Show comments