ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਦੀ ਯਾਦਗਾਰ ਬਣਾਈ

1985 ’ਚ ਏਅਰ ਇੰਡੀਆਂ ਦੀ ਉਡਾਣ ਵਿਚ ਹੋਏ ਬੰਬ ਧਮਾਕੇ ਵਿਚ ਜਹਾਜ਼ ’ਚ ਸਵਾਰ ਸਾਰੇ ਲੋਕ ਮਾਰੇ ਗਏ ਸਨ; ਪੀੜਤ ਪਰਿਵਾਰ ਅੱਜ ਵੀ ਕਰ ਰਹੇ ਇਨਸਾਫ ਦੀ ਮੰਗ
ਫੋਟੋ ਕੈਪਸ਼ਨ- ਹਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ’ਚ ਸਥਾਪਤ ਕਨਿਸ਼ਕ ਜਹਾਜ਼ ਹਾਦਸੇ ਦੀ ਯਾਦਗਾਰ।
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 27 ਮਈ

Advertisement

ਓਂਟਾਰੀਓ ਦੇ ਸ਼ਹਿਰ ਹਮਿਲਟਨ ’ਚ ਮੈਕਮਾਸਟਰ ਯੂਨੂਵਰਸਿਟੀ ਨੇ ਕਰੀਬ ਚਾਲੀ ਸਾਲ ਪਹਿਲਾਂ ਵਾਪਰੀ ਘਟਨਾ, ਜਿਸ ਵਿਚ ਬੰਬ ਧਮਾਕੇ ’ਚ ਏਅਰ ਇੰਡੀਆ ਦੇ ਮੋਂਟਰੀਅਲ-ਦਿੱਲੀ ਜਹਾਜ਼ ਨੂੰ ਉਡਾਇਆ ਗਿਆ ਸੀ, ਸਬੰਧੀ ਇਕ ਯਾਦਗਾਰ ਦੀ ਉਸਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਬੰਬ ਧਮਾਕੇ ਵਿਚ ਜਹਾਜ਼ ’ਚ ਸਵਾਰ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦਾ ਸੱਚ ਹੁਣ ਤੱਕ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ ਹੈ। ਇਸ ਹਾਦਸੇ ਨੂੰ ਕਨਿਸ਼ਕ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ।

ਯੋਗੇਸ਼ਵਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਿਰਫ ਇਕ ਯਾਦਗਾਰ ਨਹੀਂ, ਸਗੋਂ ਇੱਕ ਅਵਾਜ ਹੈ ਜੋ ਇਨਸਾਫ ਦੀ ਮੰਗ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕਦਮ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਦਾ ਰਹੇਗਾ ਅਤੇ ਇਹ ਥਾਂ ਇਨਸਾਫ ਨਾ ਮਿਲਣ ਤੱਕ ਕੈਨੇਡਾ ਦੇ ਨਿਆਂ ਸਿਸਟਮ ਦਾ ਮੂੰਹ ਚਿੜਾਉਂਦੀ ਰਹੇਗੀ।

ਜ਼ਿਕਰਯੋਗ ਹੈ ਕਿ ਸਤੰਬਰ 1985 ਵਿੱਚ ਮੋਂਟਰੀਅਲ ਤੋਂ ਦਿੱਲੀ ਜਾ ਰਹੇ ਕਨਿਸ਼ਕ ਨਾਮਕ ਜਹਾਜ ਵਿੱਚ ਰੱਖੇ ਟਾਈਮ ਬੰਬ ਨਾਲ ਹਵਾ ਵਿੱਚ ਹੀ ਧਮਾਕਾ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਮੁੰਦਰ ਚੋਂ ਇਸਦਾ ਮਲਬਾ ਤੱਕ ਨਹੀਂ ਸੀ ਲੱਭਿਆ। ਇਸ ਸਬੰਧੀ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਸਬੂਤਾਂ ਦੀ ਘਾਟ ਦੇ ਚਲਦਿਆਂ ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 10 ਸਾਲ ਪਹਿਲਾਂ ਬਰੀ ਕਰ ਦਿੱਤਾ ਸੀ। ਇਸ ਹਾਦਸੇ ਵਿੱਚ ਮਾਰੇ ਗਏ ਯਾਤਰੀ, ਜਿੰਨਾਂ ਵਿੱਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਪਰਿਵਾਰ ਸਮੇਤ ਜ਼ਿਆਦਾਤਰ ਭਾਰਤੀ ਸਨ, ਇਨਸਾਫ ਦੀ ਮੰਗ ਕਰਦੇ ਆ ਰਹੇ ਹਨ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਇਸਦੀ ਜਾਂਚ ਕਰਾਉਣਗੇ, ਪਰ ਕਿਸੇ ਜਾਂਚ ਏਜੰਸੀ ਨੂੰ ਇਸ ਦਾ ਜ਼ਿੰਮਾ ਨਹੀਂ ਸੌਂਪਿਆ ਗਿਆ।

Advertisement
Tags :
Canada NewsKanishka kandਕਨਿਸ਼ਕ ਕਾਂਡ