ਮਨਮੀਤ ਅਲੀਸ਼ੇਰ ਦੀ ਬਰਸੀ ਮਨਾਈ
ਮਨਮੀਤ ਪੈਰਾਡਾਈਜ਼ ਪਾਰਕ ਵਿੱਚ ਹੋਇਆ ਸ਼ਰਧਾਂਜਲੀ ਸਮਾਗਮ
Advertisement
ਬ੍ਰਿਸਬੇਨ ਦੇ ਮੁਰੂਕਾ ਇਲਾਕੇ ਵਿੱਚ ‘ਮਨਮੀਤ ਪੈਰਾਡਾਈਜ਼ ਪਾਰਕ’ ਵਿੱਚ ਯੁਵਾ ਆਗੂ ਮਨਮੀਤ ਅਲੀਸ਼ੇਰ ਦੀ ਨੌਵੀਂ ਬਰਸੀ ਮਨਾਈ ਗਈ। ਇਸ ਸਮਾਗਮ ਵਿੱਚ ਆਰ ਟੀ ਬੀ ਯੂਨੀਅਨ ਦੇ ਨੁਮਾਇੰਦਿਆਂ, ਬੱਸ ਟਰਾਂਸਪੋਰਟ ਮੈਨੇਜਮੈਂਟ, ਡਰਾਈਵਰਾਂ, ਸਥਾਨਕ ਅਧਿਕਾਰੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ਨੇ ਸ਼ਿਰਕਤ ਕਰ ਕੇ ਮਰਹੂਮ ਦੀ ਯਾਦ ’ਚ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਦੌਰਾਨ ਮਨਮੀਤ ਅਲੀਸ਼ੇਰ ਦੀ ਦਰਦਨਾਕ ਮੌਤ ਨੂੰ ਪੂਰੇ ਭਾਈਚਾਰੇ ਲਈ ਵੱਡਾ ਘਾਟਾ ਦੱਸਦਿਆਂ ਕਿਹਾ ਕਿ ਮਨਮੀਤ ਸਮਰਪਿਤ, ਨਿਮਰ ਅਤੇ ਪੰਜਾਬੀ ਮੂਲ ਦਾ ਭਵਿੱਖੀ ਲੀਡਰ ਸੀ। ਉਨ੍ਹਾਂ ਅਨੁਸਾਰ ਮਨਮੀਤ ਦੀ ਮੌਤ ਨੇ ਨਾ ਸਿਰਫ਼ ਆਸਟਰੇਲੀਆ ਸਗੋਂ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਯੂਨੀਅਨ ਤੇ ਟਰਾਂਸਪੋਰਟ ਅਧਿਕਾਰੀਆਂ ਨੇ ਮਨਮੀਤ ਨੂੰ ‘ਸੇਵਾ, ਹਿੰਮਤ ਅਤੇ ਮਨੁੱਖਤਾ ਦਾ ਪ੍ਰਤੀਕ‘ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇਗੀ।
Advertisement
Advertisement
