London: ਸਕਾਟਲੈਂਡ ਦੀ ਜਸਲੀਨ ਕੌਰ ਨੂੰ ਮਿਲਿਆ ਟਰਨਰ ਪੁਰਸਕਾਰ
ਬੁੱਤਸਾਜ਼ੀ ਰਾਹੀਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਵਿਰਸੇ ਨੂੰ ਦਰਸਾਇਆ
Advertisement
ਲੰਡਨ, 4 ਦਸੰਬਰ
Scottish Sikh artist Jasleen Kaur wins prestigious Turner Prize 2024: ਗਲਾਸਗੋ ਵਿੱਚ ਜਨਮੀ ਜਸਲੀਨ ਕੌਰ ਨੂੰ ਬਰਤਾਨੀਆ ਦੇ ਵੱਕਾਰੀ ਟਰਨਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਵੱਲੋਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਵਿਰਸੇ ਨੂੰ ਆਪਣੀ ਬੁੱਤਸਾਜ਼ੀ ਰਾਹੀਂ ਦਰਸਾਇਆ ਗਿਆ ਹੈ।
Advertisement
ਉਸ ਨੂੰ ਇਹ ਪੁਰਸਕਾਰ ਲੰਡਨ ਵਿੱਚ ਹੋਏ ਇਕ ਸਮਾਗਮ ਦੌਰਾਨ ਦਿੱਤਾ ਗਿਆ ਜਿਸ ਤਹਿਤ ਜਸਲੀਨ ਕੌਰ ਨੂੰ 25,000 ਪੌਂਡ (ਤਕਰੀਬਨ 26.84 ਲੱਖ ਰੁਪਏ) ਦਾ ਇਨਾਮ ਮਿਲਿਆ। ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਤਰ੍ਹਾਂ ਦੇ ਬੁੱਤ ਪ੍ਰਦਰਸ਼ਿਤ ਕੀਤੇ ਗਏ। ਹਰੇਕ ਬੁੱਤ ਬਾਰੇ ਜਾਣਕਾਰੀ ਦੇਣ ਲਈ ਐਨੀਮੇਟਿਡ ਆਵਾਜ਼ ਦਿੱਤੀ ਗਈ ਸੀ। -ਪੀਟੀਆਈ
Advertisement