King Charles III was briefly hospitalized: ਕਿੰਗ ਚਾਰਲਸ ਹਸਪਤਾਲ ’ਚ ਦਾਖਲ
ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਤੋਂ ਬਾਅਦ ਹੋਏ ਭਰਤੀ; ਕੁਝ ਸਮੇਂ ਬਾਅਦ ਮਿਲੀ ਛੁੱਟੀ
Advertisement
ਲੰਡਨ, 28 ਮਾਰਚ
ਕਿੰਗ ਚਾਰਲਸ ਤੀਜੇ ਨੂੰ ਕੈਂਸਰ ਦੇ ਇਲਾਜ ਤੋਂ ਬਾਅਦ ਸਮੱਸਿਆ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਦੱਸਿਆ ਕਿ ਚਾਰਲਸ (76) ਨੂੰ ਕੁਝ ਸਮੇਂ ਲਈ ਹਸਪਤਾਲ ਲਿਜਾਇਆ ਗਿਆ ਪਰ ਉਹ ਆਪਣੀ ਲੰਡਨ ਸਥਿਤ ਰਿਹਾਇਸ਼ ’ਤੇ ਪਰਤ ਆਏ ਹਨ ਅਤੇ ਉਨ੍ਹਾਂ ਦੇ ਅੱਜ ਦੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਕਿੰਗ ਚਾਰਲਸ ਨੂੰ ਪਿਛਲੇ ਸਾਲ ਫਰਵਰੀ ’ਚ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਸੀ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਕੈਂਸਰ ਦੇ ਇਲਾਜ ਦੇ ਉਨ੍ਹਾਂ ’ਤੇ ਕੀ ਪ੍ਰਭਾਵ ਪਏ ਹਨ।
Advertisement
Advertisement