ਕਿਮ-ਟਰੰਪ ਵਿਚਾਲੇ ਸਬੰਧ ਮਾੜੇ ਨਹੀਂ ਪਰ ਪਰਮਾਣੂ ਹਥਿਆਰ ਨਹੀਂ ਛੱਡਾਂਗੇ: ਉੱਤਰੀ ਕੋਰੀਆ
ਕਿਮ ਯੋ ਯੋਂਗ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਉੱਤਰੀ ਕੋਰੀਆ ਗੱਲਬਾਤ ਲਈ ਉਦੋਂ ਹੀ ਰਾਜ਼ੀ ਹੋਵੇਗਾ ਜਦੋਂ ਅਮਰੀਕਾ ਉਸ ਨੂੰ ਆਪਣੀ ਪਰਮਾਣੂ ਸਮਰੱਥਾ ਦੇ ਅੰਸ਼ਕ ਤੌਰ ’ਤੇ ਤਿਆਗਣ ਬਦਲੇ ਰਾਹਤ ਦੇਵੇਗਾ। ਕੁਝ ਮਾਹਿਰਾਂ ਦੇ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੂਟਨੀਤਕ ਪ੍ਰਾਪਤੀ ਲਈ ਉੱਤਰ ਕੋਰੀਆ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਸਕਦੇ ਹਨ। ਕਿਮ ਜੋਂਗ ਉਨ ਨੇ ਆਪਣੇ ਮੁੱਖ ਪਰਮਾਣੂ ਕੰਪਲੈਕਸ ਨਸ਼ਟ ਕਰਨ ਲਈ ਪਾਬੰਦੀਆਂ ’ਚ ਵੱਡੇ ਪੱਧਰ ’ਤੇ ਰਾਹਤ ਮੰਗੀ ਸੀ।
ਕਿਮ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਤੇ ਟਰੰਪ ਵਿਚਾਲੇ ਸਬੰਧ ‘ਖਰਾਬ ਨਹੀਂ’ ਹਨ। ਸਰਕਾਰੀ ਮੀਡੀਆ ਵੱਲੋਂ ਜਾਰੀ ਬਿਆਨ ’ਚ ਕਿਮ ਯੋ ਜੋਂਗ ਨੇ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਉਨ੍ਹਾਂ ਦੇ ਭਰਾ ਤੇ ਟਰੰਪ ਵਿਚਾਲੇ ਸਬੰਧ ‘‘ਖਰਾਬ ਨਹੀਂ ਹਨ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਭਰਾ ਤੇ ਟਰੰਪ ਵਿਚਾਲੇ ਵਿਅਕਤੀਗਤ ਸਬੰਧਾਂ ਤੋਂ ਉੱਤਰੀ ਕੋਰੀਆ ਦੇ ਪਰਮਾਣੂ ਨਿਸ਼ਸਤਰੀਕਰਨ ਦਾ ਉਦੇਸ਼ ਪੂਰਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਉੱਤਰੀ ਕੋਰੀਆ ਦੀਆਂ ਨਜ਼ਰਾਂ ’ਚ ਇਹ ਸਿਰਫ ‘ਮਜ਼ਾਕ ਤੋਂ ਇਲਾਵਾ ਕੁਝ ਨਹੀਂ ਹੈ।’’