ਕਮਲਾ ਹੈਰਿਸ ਅਗਲੀ ਵਾਰ ਵੀ ਹੱਥ ਅਜ਼ਮਾਉਣਗੇ
ਮੱਧਕਾਲੀ ਚੋਣਾਂ ਲਈ ਤਿਅਾਰੀ ਕਰਨ ਦਾ ਕੀਤਾ ਦਾਅਵਾ
Advertisement
ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਲਈ ਇੱਕ ਹੋਰ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਹੈ। ਸ਼ਨਿਚਰਵਾਰ ਨੂੰ ਪੋਸਟ ਹੋਈ ਬੀਬੀਸੀ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਇੱਕ ਔਰਤ ਦੇ ਰਾਸ਼ਟਰਪਤੀ ਬਣਨ ਦੀ ਆਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰੀ ਹਾਲੇ ਖ਼ਤਮ ਨਹੀਂ ਹੋਈ। ਉਹ ਆਪਣੇ ਆਪ ਨੂੰ ਪਾਰਟੀ ਦੀ ਆਗੂ ਵਜੋਂ ਦੇਖਦੀ ਹੈ, ਜਿਸ ਵਿੱਚ ਟਰੰਪ ਦਾ ਵਿਰੋਧ ਕਰਨਾ ਅਤੇ 2026 ਦੀਆਂ ਮੱਧਕਾਲੀ ਚੋਣਾਂ ਲਈ ਤਿਆਰੀ ਕਰਨਾ ਸ਼ਾਮਲ ਹੈ।ਅਮਰੀਕਾ ਦੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਇਹ ਫੈਸਲਾ ਨਹੀਂ ਕੀਤਾ ਹੈ ਕਿ 2028 ਦੀ ਰਾਸ਼ਟਰਪਤੀ ਮੁਹਿੰਮ ਚਲਾਉਣੀ ਹੈ ਜਾਂ ਨਹੀਂ, ਪਰ ਉਨ੍ਹਾਂ ਇਸ ਸੁਝਾਅ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਨੂੰ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ, “ਮੈਂ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ” ਉਨ੍ਹਾਂ ਆਪਣੀ ਕਿਤਾਬ ‘107 ਡੇਅਜ਼’ ਸਤੰਬਰ ਵਿੱਚ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਹਨ। ਇਹ ਕਿਤਾਬ ਉਨ੍ਹਾਂ ਦੇ ਤਜਰਬੇ ’ਤੇ ਝਾਤ ਮਾਰਦੀ ਹੈ ਜਦੋਂ ਉਨ੍ਹਾਂ ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਦੇ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਮਗਰੋਂ 2024 ’ਚ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਬਾਇਡਨ ਦੀ ਥਾਂ ਲਈ ਸੀ। ਉਹ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਕੋਲੋਂ ਹਾਰ ਗਏ ਸਨ। ਪਿਛਲੇ ਹਫ਼ਤੇ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿੱਚ ਵੀ 60 ਸਾਲਾ ਹੈਰਿਸ ਨੇ ਸਪੱਸ਼ਟ ਕਰ ਦਿੱਤਾ ਸੀ ਕਿ 2028 ਵਿੱਚ ਮੁੜ ਚੋਣ ਲੜਨ ਦਾ ਰਾਹ ਖੁੱਲ੍ਹਾ ਹੈ।
Advertisement
Advertisement
