ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਟਲੀ ਦੀ ਪ੍ਰਧਾਨ ਮੰਤਰੀ ਨੇ ਅਮਰੀਕੀ ਅਧਿਕਾਰੀ ਨੂੰ ‘ਨਮਸਤੇ’ ਕਿਹਾ

ਜੌਰਜੀਆ ਮੇਲੋਨੀ ਨੇ ਟਰੰਪ ਦੀ ਜ਼ੇਲੈਂਸਕੀ ਦੇ ਯੂੂਰਪੀ ਆਗੂਆਂ ਨਾਲ ਮੀਟਿੰਗ ’ਚ ਸ਼ਿਰਕਤ ਕੀਤੀ ; ਜੀ-7 ਸਿਖਰ ਸੰਮੇਲਨ ਦੌਰਾਨ ਵੀ ਆਗੂਆਂ ਦਾ ਇਸੇ ਤਰ੍ਹਾਂ ਕੀਤਾ ਸੀ ਸਵਾਗਤ
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਮੀਟਿੰਗ ਲਈ ਪਹੁੰਚਣ ਸਮੇਂ ਮੋਨਿਕਾ ਕਰਾਊਲੀ ਨੂੰ ‘ਨਮਸਤੇ’ ਕਹਿੰਦੀ ਹੋਈ। -ਫੋਟੋ: ਏਐੱਨਆਈ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਤੇ ਯੂਰੋਪੀ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਆਮਦ ਨੇ ਉਦੋਂ ਸਭ ਦਾ ਧਿਆਨ ਖਿੱਚਿਆ, ਜਦੋਂ ਉਨ੍ਹਾਂ ਨੇ ਅਮਰੀਕਾ ਦੀ ਚੀਫ ਆਫ ਪ੍ਰੋਟੋਕੋਲ ਮੋਨਿਕਾ ਕਰਾਊਲੀ ਨੂੰ ‘ਨਮਸਤੇ’ ਕਿਹਾ। ‘ਨਮਸਤੇ’ ਦੋਵੇਂ ਹੱਥ ਜੋੜ ਕੇ ਸਵਾਗਤ ਕਰਨ ਦਾ ਭਾਰਤੀ ਸਲੀਕਾ ਹੈ। ਮੇਲੋਨੀ ਨੂੰ ਪਹਿਲਾਂ ਵੀ ਅਜਿਹੇ ਕਰਦੇ ਹੋਏ ਦੇਖਿਆ ਗਿਆ।

ਉਨ੍ਹਾਂ ਨੇ ਇਟਲੀ ’ਚ ਜੀ-7 ਸਿਖਰ ਸੰਮੇਲਨ ਦੌਰਾਨ ਵੀ ਆਗੂਆਂ ਦਾ ਇਸੇ ਤਰ੍ਹਾਂ ਹੀ ਸਵਾਗਤ ਕੀਤਾ ਸੀ। ਵੀਡੀਓ ’ਚ ਸਿਖਰ ਸੰਮੇਲਨ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਇਕ ਦੂਜੇ ਦਾ ਸਵਾਗਤ ਕਰਦੇ ਅਤੇ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੋਵੇਂ ਆਗੂ ਦੁਬਈ ’ਚ ਹੋਏ ਸੀਓਪੀ-28 ਤੋਂ ਇਲਾਵਾ ਭਾਰਤ ’ਚ ਹੋਏ ਜੀ-20 ਸੰਮੇਲਨ ਵਿੱਚ ਵੀ ਇਸੇ ਤਰ੍ਹਾਂ ਮਿਲਦੇ ਨਜ਼ਰ ਆਏ ਸਨ।

Advertisement

ਦੂਜੇ ਪਾਸੇ ਮੇਲੋਨੀ ਨੇ ਅਮਰੀਕਾ ’ਚ ਬਹੁ-ਪੱਖੀ ਮੀਟਿੰਗ ਦੌਰਾਨ ਸ਼ਾਂਤੀ ਸਥਾਪਤੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਟਰੰਪ ਨੂੰ ਆਖਿਆ, ‘‘ਜੇ ਅਸੀਂ ਸ਼ਾਂਤੀ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਜੇ ਅਸੀਂ ਨਿਆਂ ਦੀ ਗਾਰੰਟੀ ਚਾਹੁੰਦੇ ਹਾਂ ਤਾਂ ਇਹ ਸਭ ਸਾਨੂੰ ਇੱਕਜੁਟ ਹੋ ਕੇ ਕਰਨਾ ਪਵੇਗਾ। ਅਸੀਂ ਯੂਕਰੇਨ ਦੇ ਪੱਖ ’ਚ ਹਾਂ।’’

Advertisement