ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਜ਼ਰਾਈਲੀ ਫੌਜਾਂ ਵੱਲੋਂ ਸੀਰੀਆ ਦੇ ਰਾਸ਼ਟਰਪਤੀ ਭਵਨ ’ਤੇ ਹਮਲਾ

ਦਮਿਸ਼ਕ, 2 ਮਈ ਇਜ਼ਰਾਈਲੀ ਹਵਾਈ ਸੈਨਾ ਨੇ ਸ਼ੁੱਕਰਵਾਰ ਤੜਕੇ ਸੀਰੀਆ ਦੇ ਰਾਸ਼ਟਰਪਤੀ ਭਵਨ ਦੇ ਨੇੜੇ ਹਮਲਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਇਜ਼ਰਾਈਲ ਨੇ ਸੀਰੀਆਈ ਅਧਿਕਾਰੀਆਂ ਨੂੰ ਦੱਖਣੀ ਸੀਰੀਆ ਵਿਚ ਘੱਟ ਗਿਣਤੀ ਭਾਈਚਾਰੇ ਦੇ ਪਿੰਡਾਂ ਵੱਲ ਨਾ ਵਧਣ ਦੀ...
File Photo REUTERS
Advertisement

ਦਮਿਸ਼ਕ, 2 ਮਈ

ਇਜ਼ਰਾਈਲੀ ਹਵਾਈ ਸੈਨਾ ਨੇ ਸ਼ੁੱਕਰਵਾਰ ਤੜਕੇ ਸੀਰੀਆ ਦੇ ਰਾਸ਼ਟਰਪਤੀ ਭਵਨ ਦੇ ਨੇੜੇ ਹਮਲਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਇਜ਼ਰਾਈਲ ਨੇ ਸੀਰੀਆਈ ਅਧਿਕਾਰੀਆਂ ਨੂੰ ਦੱਖਣੀ ਸੀਰੀਆ ਵਿਚ ਘੱਟ ਗਿਣਤੀ ਭਾਈਚਾਰੇ ਦੇ ਪਿੰਡਾਂ ਵੱਲ ਨਾ ਵਧਣ ਦੀ ਚੇਤਾਵਨੀ ਦਿੱਤੀ ਸੀ। ਇਹ ਹਮਲਾ ਰਾਜਧਾਨੀ ਦਮਿਸ਼ਕ ਦੇ ਨੇੜੇ ਸੀਰੀਆਈ ਸਰਕਾਰ ਪੱਖੀ ਬੰਦੂਕਧਾਰੀਆਂ ਅਤੇ ਡਰੂਜ਼ ਘੱਟ ਗਿਣਤੀ ਸੰਪਰਦਾ ਦੇ ਲੜਾਕਿਆਂ ਵਿਚਕਾਰ ਕਈ ਦਿਨਾਂ ਦੀਆਂ ਝੜਪਾਂ ਤੋਂ ਬਾਅਦ ਹੋਇਆ ਹੈ, ਇਨ੍ਹਾਂ ਝੜਪਾਂ ਵਿਚ ਦਰਜਨਾਂ ਲੋਕ ਮਾਰੇ ਗਏ।

Advertisement

ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਜੰਗੀ ਜਹਾਜ਼ਾਂ ਨੇ ਦਮਿਸ਼ਕ ਵਿਚ ਰਾਸ਼ਟਰਪਤੀ ਹੁਸੈਨ ਅਲ-ਸ਼ਾਰਾ ਦੇ ਨਿਵਾਸ ਸਥਾਨ ਨੇੜੇ ਹਮਲਾ ਕੀਤਾ। ਉਨ੍ਹਾਂ ਹੋਰ ਕੋਈ ਵੇਰਵਾ ਨਹੀਂ ਦਿੱਤਾ। ਸਰਕਾਰ ਪੱਖੀ ਸੀਰੀਆਈ ਮੀਡੀਆ ਸੰਗਠਨਾਂ ਨੇ ਕਿਹਾ ਕਿ ਇਹ ਹਮਲਾ ਪੀਪਲਜ਼ ਪੈਲੇਸ ਦੇ ਨੇੜੇ ਹੋਇਆ, ਜੋ ਕਿ ਸ਼ਹਿਰ ਦੇ ਉੱਪਰ ਇਕ ਪਹਾੜੀ ’ਤੇ ਸਥਿਤ ਰਾਸ਼ਟਰਪਤੀ ਭਵਨ ਹੈ। ਡਰੂਜ਼ ਇੱਕ ਘੱਟ ਗਿਣਤੀ ਸਮੂਹ ਹੈ। ਦੁਨੀਆ ਭਰ ਵਿੱਚ ਲਗਭਗ 10 ਲੱਖ ਡਰੂਜ਼ ਲੋਕ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਸੀਰੀਆ ਵਿੱਚ ਰਹਿੰਦੇ ਹਨ। ਏਪੀ

Advertisement
Show comments