ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਜ਼ਰਾਇਲ ਵੱਲੋਂ ਸ਼ਰਨਾਰਥੀ ਕੈਂਪਾਂ ’ਤੇ ਹਵਾਈ ਹਮਲੇ; 13 ਫਲਸਤੀਨੀ ਹਲਾਕ

ਜੰਗਬੰਦੀ ਦੀ ਗੱਲਬਾਤ ਦਰਮਿਆਨ ਤਿੰਨ ਹਵਾਈ ਹਮਲੇ ਕੀਤੇ
Advertisement

ਦੀਰ ਅਲ-ਬਲਾਹ, 20 ਜੁਲਾਈ

ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗਬੰਦੀ ਦੀ ਗੱਲਬਾਤ ਦੌਰਾਨ ਮੱਧ ਗਾਜ਼ਾ ਪੱਟੀ ’ਤੇ ਕੀਤੇ ਹਮਲਿਆਂ ਵਿਚ 13 ਫਲਸਤੀਨੀ ਮਾਰੇ ਗਏ। ਫਲਸਤੀਨੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਜ਼ਰਾਇਲ ਨੇ ਅੱਜ ਮੱਧ ਗਾਜ਼ਾ ਵਿਚ ਸ਼ਰਨਾਰਥੀ ਕੈਂਪਾਂ ’ਤੇ ਤਿੰਨ ਹਵਾਈ ਹਮਲੇ ਕੀਤੇ ਜਿਸ ਵਿਚ 13 ਜਣੇ ਮਾਰੇ ਗਏ। ਦੂਜੇ ਪਾਸੇ ਕਾਇਰੋ ਵਿੱਚ ਜੰਗਬੰਦੀ ਦੀ ਗੱਲਬਾਤ ਚਲ ਰਹੀ ਹੈ।

Advertisement

ਇਸ ਹਮਲੇ ਤੋਂ ਬਾਅਦ ਐਂਬੂਲੈਂਸ ਟੀਮਾਂ ਨੇ ਨੁਸੀਰਤ ਸ਼ਰਨਾਰਥੀ ਕੈਂਪ ਅਤੇ ਬੁਰੀਜ ਸ਼ਰਨਾਰਥੀ ਕੈਂਪ ਵਿੱਚੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪੱਤਰਕਾਰਾਂ ਵੱਲੋਂ ਮ੍ਰਿਤਕ ਦੇਹਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਹਮਲੇ ਵਿਚ 13 ਜਣੇ ਹਲਾਕ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿਚ ਇਕ ਗਰਭਵਤੀ ਮਾਰੀ ਗਈ ਜਿਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਬੱਚੇ ਨੂੰ ਬਚਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਹਮਾਸ ਦੇ ਦੱਖਣੀ ਇਜ਼ਰਾਇਲ ਉੱਤੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਜੰਗ ਸ਼ੁਰੂ ਹੋਈ ਸੀ ਜਿਸ ਵਿੱਚ ਹੁਣ ਤਕ 39 ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਹਨ। ਏਪੀ

Advertisement
Show comments