ਟਰੰਪ ਨੂੰ ਨੋਬੇਲ ਪੁਰਸਕਾਰ ਲਈ ਨਾਮਜ਼ਦ ਕਰ ਰਿਹੈ ਇਜ਼ਰਾਈਲ: ਨੇਤਨਯਾਹੂ
ਵਾਸ਼ਿੰਗਟਨ, 8 ਜੁਲਾਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰ ਰਹੇ ਹਨ। ਟਰੰਪ ਤੇ ਨੇਤਨਯਾਹੂ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਾਲ ਹੀ...
Advertisement
ਵਾਸ਼ਿੰਗਟਨ, 8 ਜੁਲਾਈ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰ ਰਹੇ ਹਨ। ਟਰੰਪ ਤੇ ਨੇਤਨਯਾਹੂ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਾਲ ਹੀ ’ਚ ਕੀਤੇ ਗਏ ਸਾਂਝੇ ਹਮਲਿਆਂ ਨੂੰ ਪੂਰੀ ਤਰ੍ਹਾਂ ਸਫਲ ਕਰਾਰ ਦਿੰਦਿਆਂ ਬੀਤੇ ਦਿਨ ਜਿੱਤ ਦਾ ਜਸ਼ਨ ਮਨਾਇਆ। ਦੋਵਾਂ ਆਗੂਆਂ ਨੇ ਇਰਾਨ ਖ਼ਿਲਾਫ਼ ਕਾਰਵਾਈ ਬਾਰੇ ਚਰਚਾ ਕਰਨ ਤੇ ਗਾਜ਼ਾ ’ਚ 21 ਮਹੀਨਿਆਂ ਤੋਂ ਜਾਰੀ ਜੰਗ ਰੋਕਣ ਲਈ 60 ਦਿਨ ਦੀ ਜੰਗਬੰਦੀ ਬਾਰੇ ਮਤੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ’ਤੇ ਚਰਚਾ ਕਰਨ ਲਈ ‘ਵ੍ਹਾਈਟ ਹਾਊਸ’ ’ਚ ਆਪਣੇ ਸਿਖਰਲੇ ਸਹਿਯੋਗੀਆਂ ਨਾਲ ਰਾਤਰੀ ਭੋਜ ਕੀਤਾ। ਨੇਤਨਯਾਹੂ ਨੇ ਨੋਬੇਲ ਕਮੇਟੀ ਨੂੰ ਸੌਂਪਿਆ ਜਾਣ ਵਾਲਾ ਨਾਮਜ਼ਦਗੀ ਪੱਤਰ ਟਰੰਪ ਨੂੰ ਦਿੰਦਿਆਂ ਕਿਹਾ, ‘ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਹ (ਟਰੰਪ) ਇੱਕ ਤੋਂ ਬਾਅਦ ਇੱਕ ਦੇਸ਼ ਅਤੇ ਖੇਤਰ ’ਚ ਸ਼ਾਂਤੀ ਸਥਾਪਤ ਕਰ ਰਹੇ ਹਨ।’ -ਏਪੀ
Advertisement
Advertisement