ਇਜ਼ਰਾਈਲ ਨੇ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਮੋੜੀਆਂ
ਇਜ਼ਰਾਈਲ ਨੇ ਹਮਾਸ ਨਾਲ ਹੋਏ ਸਮਝੌਤੇ ਤਹਿਤ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਵਾਪਸ ਭੇਜੀਆਂ ਹਨ। ਖਾਨ ਯੂਨਿਸ ਸਥਿਤ ਨਾਸਿਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਜ਼ਰਾਈਲ ਤੋਂ ਗਾਜ਼ਾ ਨੂੰ ਸੌਂਪੀਆਂ ਗਈਆਂ ਲਾਸ਼ਾਂ ਦੀ ਗਿਣਤੀ 285 ਹੋ ਗਈ...
Advertisement
ਇਜ਼ਰਾਈਲ ਨੇ ਹਮਾਸ ਨਾਲ ਹੋਏ ਸਮਝੌਤੇ ਤਹਿਤ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਵਾਪਸ ਭੇਜੀਆਂ ਹਨ। ਖਾਨ ਯੂਨਿਸ ਸਥਿਤ ਨਾਸਿਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਜ਼ਰਾਈਲ ਤੋਂ ਗਾਜ਼ਾ ਨੂੰ ਸੌਂਪੀਆਂ ਗਈਆਂ ਲਾਸ਼ਾਂ ਦੀ ਗਿਣਤੀ 285 ਹੋ ਗਈ ਹੈ। ਇਜ਼ਰਾਈਲ-ਹਮਾਸ ਜੰਗਬੰਦੀ ਤਹਿਤ ਇਜ਼ਰਾਈਲ ਨੇ ਇਹ 15 ਲਾਸ਼ਾਂ ਹਮਾਸ ਦੇ 7 ਅਕਤੂਬਰ 2023 ਦੇ ਹਮਲੇ ’ਚ ਬੰਦੀ ਬਣਾਏ ਇਜ਼ਰਾਇਲੀ ਸੈਨਿਕ ਦੀ ਲਾਸ਼ ਮੋੜੇ ਜਾਣ ਤੋਂ ਬਾਅਦ ਗਾਜ਼ਾ ਭੇਜੀਆਂ ਹਨ। ਹਮਾਸ ਨੇ 10 ਅਕਤੂਬਰ ਤੋਂ ਸ਼ੁਰੂ ਹੋਈ ਜੰਗਬੰਦੀ ਤਹਿਤ 21 ਬੰਦੀਆਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਮੋੜੀਆਂ ਹਨ। ਇਸ ਜੰਗਬੰਦੀ ਦਾ ਮਕਸਦ ਇਜ਼ਰਾਈਲ ਤੇ ਫ਼ਲਸਤੀਨੀ ਅਤਿਵਾਦੀ ਸਮੂਹ ਵਿਚਾਲੇ ਹੁਣ ਤੱਕ ਲੜੀ ਗਈ ਸਭ ਤੋਂ ਘਾਤਕ ਤੇ ਤਬਾਹਕੁਨ ਜੰਗ ਖਤਮ ਕਰਨਾ ਹੈ। ਵਾਪਸ ਕੀਤੇ ਹਰ ਇਜ਼ਰਾਇਲੀ ਬੰਦੀ ਬਦਲੇ ਇਜ਼ਰਾਈਲ 15 ਫ਼ਲਸਤੀਨੀਆਂ ਦੀਆਂ ਲਾਸ਼ਾਂ ਮੋੜ ਰਿਹਾ ਹੈ।
Advertisement
Advertisement
