ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਜ਼ਰਾਈਲ ਨੇ ਗਰੇਟਾ ਥੁਨਬਰਗ ਨੂੰ ਡਿਪੋਰਟ ਕੀਤਾ

ਫਰਾਂਸ ਪਹੁੰਚਣ ਮਗਰੋਂ ਸਵੀਡਨ ਲਈ ਰਵਾਨਾ ਹੋਈ ਥੁਨਬਰਗ
ਡਿਪੋਰਟ ਕੀਤੇ ਜਾਣ ਮਗਰੋਂ ਜਹਾਜ਼ ’ਚ ਬੈਠੀ ਹੋਈ ਗਰੇਟਾ ਥੁਨਬਰਗ। -ਫੋਟੋ: ਰਾਇਟਰਜ਼
Advertisement

ਯੇਰੂਸ਼ਲਮ, 10 ਜੂਨ

ਸਮਾਜਿਕ ਕਾਰਕੁਨ ਗਰੇਟਾ ਥੁਨਬਰਗ, ਜਿਸ ਜਹਾਜ਼ ’ਤੇ ਸਵਾਰ ਸੀ, ਉਸ ਨੂੰ ਇਜ਼ਰਾਇਲੀ ਸੈਨਾ ਵੱਲੋਂ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਥੁਨਬਰਗ ਨੂੰ ਅੱਜ ਇਜ਼ਰਾਈਲ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।

Advertisement

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ‘ਐੱਕਸ’ ’ਤੇ ਜਹਾਜ਼ ’ਚ ਸਵਾਰ ਥੁਨਬਰਗ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਥੁਨਬਰਗ ਜਹਾਜ਼ ਰਾਹੀਂ ਫਰਾਂਸ ਪਹੁੰਚਣ ਮਗਰੋਂ ਆਪਣੇ ਮੁਲਕ ਸਵੀਡਨ ਲਈ ਰਵਾਨਾ ਹੋ ਗਈ ਹੈ। ਥੁਨਬਰਗ ਗਾਜ਼ਾ ’ਚ ਸਹਾਇਤਾ ਸਮੱਗਰੀ ਲਿਜਾ ਰਹੇ ‘ਮੈਡਲੀਨ’ ਨਾਂ ਦੇ ਜਹਾਜ਼ ’ਚ ਸਵਾਰ 12 ਯਾਤਰੀਆਂ ’ਚੋਂ ਇੱਕ ਸੀ। ‘ਫਰੀਡਮ ਫਲੋਟਿਲਾ ਕੋਲੀਸ਼ਨ’ ਨਾਂ ਦੇ ਸੰਗਠਨ ਨੇ ਗਾਜ਼ਾ ਪੱਟੀ ’ਚ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਇਸ ਯਾਤਰਾ ਦਾ ਪ੍ਰਬੰਧ ਕੀਤਾ ਸੀ। ਸੰਗਠਨ ਨੇ ਦੱਸਿਆ ਕਿ ਇਜ਼ਰਾਇਲੀ ਜਲ ਸੈਨਾ ਨੇ ਜਹਾਜ਼ ਗਾਜ਼ਾ ਤੋਂ ਤਕਰੀਬਨ 200 ਕਿਲੋਮੀਟਰ ਦੀ ਦੂਰੀ ’ਤੇ ਕੌਮਾਂਤਰੀ ਜਲ ਖੇਤਰ ’ਚ ਜ਼ਬਤ ਕਰ ਲਿਆ। ਸੰਗਠਨ ਸਮੇਤ ਹੋਰ ਮਨੁੱਖੀ ਅਧਿਕਾਰ ਸਮੂਹਾਂ ਨੇ ਇਜ਼ਰਾਈਲ ਦੇ ਕਦਮਾਂ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ। ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਜਹਾਜ਼ ਗਾਜ਼ਾ ਦੀ ਉਸ ਵੱਲੋਂ ਕੀਤੀ ਗਈ ਨਾਕਾਬੰਦੀ ਦੀ ਉਲੰਘਣਾ ਕਰਦੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਜ਼ਰਾਇਲੀ ਜਲ ਸੈਨਾ ਨਾਲ ਇਸ ਜਹਾਜ਼ ਨੂੰ ਲੰਘੀ ਸ਼ਾਮ ਇਜ਼ਰਾਈਲ ਦੀ ਬੰਦਰਗਾਹ ਅਸ਼ਦੋਦ ਲਿਆਂਦਾ ਗਿਆ ਸੀ। -ਪੀਟੀਆਈ

ਥੁਨਬਰਗ ਨੇ ਗਾਜ਼ਾ ਦੀ ਮਦਦ ਲਈ ਵਧੇਰੇ ਕੋਸ਼ਿਸ਼ਾਂ ਦਾ ਸੱਦਾ ਦਿੱਤਾ

ਯਰੂਸ਼ਲਮ: ਸਮਾਜਿਕ ਕਾਰਕੁਨ ਗਰੇਟਾ ਥੁਨਬਰਗ ਨੇ ਇਜ਼ਰਾਈਲ ਤੋਂ ਡਿਪੋਰਟ ਹੋਣ ਮਗਰੋਂ ਫਰਾਂਸ ਪਹੁੰਚ ਕੇ ਗਾਜ਼ਾ ਲਈ ਸਹਾਇਤਾ ਦੀਆਂ ਹੋਰ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ। ਪੈਰਿਸ ਦੇ ‘ਚਾਰਲਸ ਡੀ ਗਾਲ’ ਹਵਾਈ ਅੱਡੇ ’ਤੇ ਥੁਨਬਰਗ ਨੇ ‘ਫਰੀਡਮ ਫਲੋਟਿਲਾ’ ਬੇੜੇ ਤੋਂ ਹਿਰਾਸਤ ’ਚ ਲਏ ਗਏ ਹੋਰ ਕਾਰਕੁਨਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਹਿਰਾਸਤ ਦੌਰਾਨ ‘ਕਾਫੀ ਬਦਅਮਨੀ ਤੇ ਬੇਯਕੀਨੀ’ ਵਾਲੀ ਸਥਿਤੀ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਜਿਹੜੇ ਹਾਲਾਤ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ ਉਹ ਉਸ ਮੁਕਾਬਲੇ ਕੁਝ ਵੀ ਨਹੀਂ ਹਨ ਜਿਨ੍ਹਾਂ ’ਚੋਂ ਫਲਸਤੀਨ ਤੇ ਖਾਸ ਤੌਰ ’ਤੇ ਗਾਜ਼ਾ ਦੇ ਲੋਕ ਲੰਘ ਰਹੇ ਹਨ। -ਏਪੀ

Advertisement
Show comments