ਆਇਰਲੈਂਡ ਇੰਡੀਅਨ ਕੌਂਸਲ ਵੱਲੋਂ ‘ਭਾਰਤ ਦਿਵਸ’ ਦੇ ਜਸ਼ਨ ਮੁਲਤਵੀ
ਆਇਰਲੈਂਡ ਇੰਡੀਆ ਕੌਂਸਲ ਨੇ ਕਿਹਾ ਹੈ ਕਿ ਉਸ ਨੇ ਡਬਲਿਨ ਵਿੱਚ ਐਤਵਾਰ ਨੂੰ ਹੋਣ ਵਾਲੇ ਆਪਣੇ ਸਾਲਾਨਾ ‘ਭਾਰਤ ਦਿਵਸ’ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਹਾਲ ਹੀ ਵਿੱਚ ਭਾਰਤੀਆਂ ’ਤੇ ਹਿੰਸਕ ਹਮਲੇ ਹੋਏ ਸਨ। ਭਾਰਤ-ਆਇਰਿਸ਼ ਸਬੰਧਾਂ ’ਤੇ ਕੰਮ ਕਰ...
Advertisement
ਆਇਰਲੈਂਡ ਇੰਡੀਆ ਕੌਂਸਲ ਨੇ ਕਿਹਾ ਹੈ ਕਿ ਉਸ ਨੇ ਡਬਲਿਨ ਵਿੱਚ ਐਤਵਾਰ ਨੂੰ ਹੋਣ ਵਾਲੇ ਆਪਣੇ ਸਾਲਾਨਾ ‘ਭਾਰਤ ਦਿਵਸ’ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਹਾਲ ਹੀ ਵਿੱਚ ਭਾਰਤੀਆਂ ’ਤੇ ਹਿੰਸਕ ਹਮਲੇ ਹੋਏ ਸਨ। ਭਾਰਤ-ਆਇਰਿਸ਼ ਸਬੰਧਾਂ ’ਤੇ ਕੰਮ ਕਰ ਰਹੇ ਡਾਇਸਪੋਰਾ ਸਮੂਹ ਦੇ ਸਹਿ-ਚੇਅਰਮੈਨ ਪ੍ਰਸ਼ਾਂਤ ਸ਼ੁਕਲਾ ਨੇ ਅੱਜ ਕਿਹਾ ਕਿ ਇਹ ਭਾਰਤੀ ਆਜ਼ਾਦੀ ਦਿਵਸ ਨਾਲ ਮੇਲ ਖਾਂਦਾ ਸਮਾਗਮ ਕਰਵਾਉਣ ਦਾ ਢੁਕਵਾਂ ਸਮਾਂ ਨਹੀਂ ਹੈ। ਉਨ੍ਹਾਂ ਹਾਲ ਹੀ ਵਿੱਚ ਹਿੰਸਕ ਹਮਲਿਆਂ ਦੇ ਮੱਦੇਨਜ਼ਰ ਆਇਰਲੈਂਡ ਦੇ ਉਪ ਪ੍ਰਧਾਨ ਮੰਤਰੀ ਟੈਨਾਈਸਟ ਸਾਈਮਨ ਹੈਰਿਸ ਨਾਲ ਮੁਲਾਕਾਤ ਕੀਤੀ ਸੀ। ਇਸ ਉਪਰੰਤ ਸ਼ੁਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕਈ ਮੁੱਦਿਆਂ ਖਾਸ ਕਰ ਭਾਰਤੀਆਂ ਦੀ ਸੁਰੱਖਿਆ ਸਬੰਧੀ ਚਰਚਾ ਕੀਤੀ। ਸਾਨੂੰ ਲੱਗਦਾ ਹੈ ਕਿ ਭਾਰਤ ਦਿਵਸ ਮਨਾਉਣ ਲਈ ਇਹ ਸਮਾਂ ਠੀਕ ਨਹੀਂ ਹੈ। ਅਸੀਂ ਸਥਿਤੀ ਦੀ ਸਮੀਖਿਆ ਕਰਾਂਗੇ ਅਤੇ ਨਵੀਆਂ ਤਰੀਕਾਂ ਦਾ ਐਲਾਨ ਕਰਾਂਗੇ।’
Advertisement
Advertisement