ਇਰਾਨ ਨੇ ਜਾਸੂਸੀ ਦੇ ਦੋਸ਼ੀ ਸਣੇ ਦੋ ਨੂੰ ਫਾਹੇ ਲਾਇਆ
ਇਰਾਨ ਨੇ ਅੱਜ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ। ਇਨ੍ਹਾਂ ਵਿੱਚੋਂ ਇਕ ’ਤੇ ਇਜ਼ਰਾਈਲ ਲਈ ਜਾਸੂਸੀ ਕਰਨ ਅਤੇ ਦੂਜੇ ’ਤੇ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਆਈਐੱਸ) ਦਾ ਮੈਂਬਰ ਹੋਣ ਦਾ ਦੋਸ਼ ਸੀ। ਖ਼ਬਰ ਵੈੱਬਸਾਈਟ ‘ਮਿਜ਼ਾਨਆਨਲਾਈਨ’ ਦੀ ਖ਼ਬਰ ਵਿੱਚ ਕਥਿਤ...
Advertisement
ਇਰਾਨ ਨੇ ਅੱਜ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ। ਇਨ੍ਹਾਂ ਵਿੱਚੋਂ ਇਕ ’ਤੇ ਇਜ਼ਰਾਈਲ ਲਈ ਜਾਸੂਸੀ ਕਰਨ ਅਤੇ ਦੂਜੇ ’ਤੇ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਆਈਐੱਸ) ਦਾ ਮੈਂਬਰ ਹੋਣ ਦਾ ਦੋਸ਼ ਸੀ। ਖ਼ਬਰ ਵੈੱਬਸਾਈਟ ‘ਮਿਜ਼ਾਨਆਨਲਾਈਨ’ ਦੀ ਖ਼ਬਰ ਵਿੱਚ ਕਥਿਤ ਜਾਸੂਸ ਦੀ ਪਛਾਣ ਰੂਜ਼ਬੇਹ ਵਾਦੀ ਵਜੋਂ ਹੋਈ ਹੈ, ਜਿਸ ’ਤੇ ਇਜ਼ਰਾਈਲ ਦੀ ਖ਼ੁਫੀਆ ਸੇਵਾ ‘ਮੋਸਾਦ’ ਨੂੰ ਵਿਸ਼ੇਸ਼ ਜਾਣਕਾਰੀ ਦੇਣ ਦਾ ਦੋਸ਼ ਸੀ। ਖ਼ਬਰ ਮੁਤਾਬਕ, ਅਧਿਕਾਰੀਆਂ ਨੇ ਕਿਹਾ ਕਿ ਰੂਜ਼ਬੇਹ ਨੇ ਇਰਾਨ ਦੇ ਪਰਮਾਣੂ ਵਿਗਿਆਨੀ ਬਾਰੇ ਇਜ਼ਰਾਈਲ ਨੂੰ ਜਾਣਕਾਰੀ ਦਿੱਤੀ ਸੀ, ਜੋ ਜੂਨ ਵਿੱਚ ਇਰਾਨ ’ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦੌਰਾਨ ਮਾਰਿਆ ਗਿਆ ਸੀ। ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਜ਼ਬੇਹ ਨੇ ਆਸਟਰੀਆ ਦੇ ਵੀਏਨਾ ਵਿੱਚ ਮੋਸਾਦ ਦੇ ਅਧਿਕਾਰੀਆਂ ਨਾਲ ਪੰਜ ਵਾਰ ਮੁਲਾਕਾਤ ਕੀਤੀ ਸੀ।
Advertisement
Advertisement