ਇਰਾਨ: ਹਸਪਤਾਲ ਵਿੱਚ ਅੱਗ ਲੱਗਣ ਕਾਰਨ 9 ਮਰੀਜ਼ਾਂ ਦੀ ਮੌਤ
ਤਹਿਰਾਨ, 18 ਜੂਨਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 330 ਕਿਲੋਮੀਟਰ ਰਾਸ਼ਤ ਸ਼ਹਿਰ ਦੇ ਕਾਯਮ ਹਸਪਤਾਲ ਵਿਚ ਅੱਗ ਲੱਗਣ ਕਾਰਨ ਛੇ ਮਹਿਲਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਮੁਖੀ ਸ਼ਾਹਰਾਮ ਮੋਮੇਨੀ ਨੇ ਦੱਸਿਆ ਕਿ ਬੇਸਮੈਂਟ 'ਚ ਬਿਜਲੀ...
Advertisement
ਤਹਿਰਾਨ, 18 ਜੂਨਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 330 ਕਿਲੋਮੀਟਰ ਰਾਸ਼ਤ ਸ਼ਹਿਰ ਦੇ ਕਾਯਮ ਹਸਪਤਾਲ ਵਿਚ ਅੱਗ ਲੱਗਣ ਕਾਰਨ ਛੇ ਮਹਿਲਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਮੁਖੀ ਸ਼ਾਹਰਾਮ ਮੋਮੇਨੀ ਨੇ ਦੱਸਿਆ ਕਿ ਬੇਸਮੈਂਟ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਕਰਮਚਾਰੀਆਂ ਨੇ ਉੱਥੇ ਫਸੇ 140 ਤੋਂ ਵੱਧ ਲੋਕਾਂ ਸਮੇਤ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੂੰ ਬਾਹਰ ਕੱਢਿਆ ਲਿਆ ਅਤੇ ਉਨ੍ਹਾਂ ਵਿੱਚੋਂ 120 ਨੂੰ ਮੈਡੀਕਲ ਸਹੂਲਤ ਲਈ ਭੇਜਿਆ ਗਿਆ ਹੈ।- ਪੀਟੀਆਈ
Advertisement
Advertisement