ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦੀ ਯੂਐੱਨ ਦੇ ਕਈ ਅਹਿਮ ਸੰਗਠਨਾਂ ਲਈ ਚੋਣ

ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ ਵਿੱਚ ਮੁੜ ਚੋਣ ਹੋਈ
Advertisement

ਸੰਯੁਕਤ ਰਾਸ਼ਟਰ, 10 ਅਪਰੈਲ

ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ (ਆਈਐੈੱਨਸੀਬੀ) ਸਣੇ ਸੰਯੁਕਤ ਰਾਸ਼ਟਰ (ਯੂਐੱਨ) ਦੇ ਕਈ ਅਹਿਮ ਸੰਗਠਨਾਂ ਲਈ ਭਾਰਤ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਜਗਜੀਤ ਪਵਾਦੀਆ ਨੇ ਸਭ ਤੋਂ ਵੱਧ ਵੋਟਾਂ ਨਾਲ ਤੀਜੀ ਵਾਰ ਜਿੱਤ ਹਾਸਲ ਕੀਤੀ। ਪਵਾਦੀਆ ਨੂੰ ਗੁਪਤ ਵੋਟਿੰਗ ਰਾਹੀਂ ਮਾਰਚ 2025 ਤੋਂ 2030 ਤੱਕ ਪੰਜ ਸਾਲਾਂ ਦੇ ਤੀਜੇ ਕਾਰਜਕਾਲ ਲਈ ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ (ਆਈਐੈੱਨਸੀਬੀ) ’ਚ ਮੁੜ ਚੁਣਿਆ ਗਿਆ। ਭਾਰਤ ਨੂੰ 2025 ਤੋਂ 2029 ਤੱਕ ਦੇ ਸਮੇਂ ਲਈ ਕਮਿਸ਼ਨ ਆਨ ਸਟੇਟਸ ਆਫ ਵੂਮੈੱਨ (ਔਰਤਾਂ ਦੀ ਸਥਿਤੀ ਬਾਰੇ ਕਮਿਸ਼ਨ) ਲਈ ਵੀ ਚੁਣਿਆ ਗਿਆ ਹੈ। ਭਾਰਤ ਦੀ 2025-2027 ਦੀ ਮਿਆਦ ਲਈ ਸੰਯੁਕਤ ਰਾਸ਼ਟਰ ਬਾਲ ਫੰਡ ਦੇ ਕਾਰਜਕਾਰੀ ਬੋਰਡ, 2025-2027 ਲਈ ਪ੍ਰਾਜੈਕਟ ਸੇਵਾਵਾਂ ਵਾਸਤੇ ਵੀ ਸੰਯੁਕਤ ਰਾਸ਼ਟਰ ਦਫ਼ਤਰ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤੇ ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੇ ਕਾਰਜਕਾਰੀ ਬੋਰਡ ’ਚ ਵੀ ਚੋਣ ਹੋੋਈ ਹੈ। ਇਸ ਤੋਂ ਇਲਾਵਾ ਭਾਰਤ ਨੂੰ 2025-2027 ਦੇ ਕਾਰਜਕਾਲ ਲਈ ਲਿੰਗ ਬਰਾਬਰੀ ਅਤੇ ਮਹਿਲਾ ਸ਼ਕਤੀਕਰਨ ਲਈ ਯੂਐੱਨ ਇਕਾਈ ਦੇ ਕਾਰਜਕਾਰੀ ਬੋਰਡ ਅਤੇ 2025-2027 ਦੇ ਕਾਰਜਕਾਲ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਬੋਰਡ ’ਚ ਵੀ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ’ਚ ਭਾਰਤੀ ਦੀ ਸਥਾਈ ਪ੍ਰਤੀਨਿਧ ਸਫ਼ੀਰ ਰੁੁਚਿਰਾ ਕੰਬੋਜ ਨੇ ਸੋਸ਼ਲ ਮੀਡੀਆ ਪਲੈਟਫਾਰਮ ‘‘ਐਕਸ’’ ਉੱਤੇ ਪੋਸਟ ’ਚ ਕਿਹਾ, ‘‘ਭਾਰਤ ‘ਵਾਸੂਦੈਵ ਕੁਟੰਬਕਮ’ ਦੁਨੀਆ ਇੱਕ ਪਰਿਵਾਰ ਹੈ ਦੇ ਸਿਧਾਂਤ ਨੂੰ ਕਾਇਮ ਰੱਖਦਿਆਂ ਇਨ੍ਹਾਂ ਯੂਐੱਨ ਸੰਗਠਨਾਂ ਵਿੱਚ ਸਲਾਹ-ਮਸ਼ਵਰੇ ’ਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਆਪਣੀ ਵਚਨਬੱਧਤਾ ’ਤੇ ਕਾਇਮ ਹੈ।’’ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ (ਈਸੀਓਐੱਸਓਸੀ) ਨੇ ਆਪਣੇ 17 ਸਹਾਇਕ ਸੰਗਠਨਾਂ ’ਚ ਖਾਲੀ ਅਸਾਮੀਆਂ ਭਰਨ ਲਈ ਮੰਗਲਵਾਰ ਨੂੰ ਚੋਣਾਂ ਕਰਵਾਈਆਂ ਗਈਆਂ। ਯੂਐੱਨ ਦੇ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਐਕਸ ’ਤੇ ਕਿਹਾ, ‘‘ਸੰਯੁਕਤ ਰਾਸ਼ਟਰ ’ਚ ਭਾਰਤ ਨੇ ਅਹਿਮ ਜਿੱਤ ਹਾਸਲ ਕੀਤੀ। ਭਾਰਤ ਨੇ 2025 ਤੋਂ 2030 ਲਈ ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ ਦੀ ਚੋਣ ਮੁੜ ਜਿੱਤੀ ਅਤੇ ਯੂਐੱਨ ਦੇ ਕਈ ਮੁੱਖ ਸੰਗਠਨਾਂ ’ਚ ਸੀਟ ਹਾਸਲ ਕੀਤੀ।’’

Advertisement

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘‘ਭਾਰਤ ਦੀ ਉਮੀਦਵਾਰ ਨੇ ਜਗਜੀਤ ਪਵਾਦੀਆ ਨੂੰ ਨਿਊਯਾਰਕ ’ਚ ਹੋਈਆਂ ਚੋਣਾਂ ’ਚ 2025 ਤੋਂ 2030 ਦੀ ਮਿਆਦ ਲਈ ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ ਲਈ ਮੁੜ ਚੁਣਿਆ ਗਿਆ। ਭਾਰਤ ਨੇ ਬੋਰਡ ’ਚ ਚੁਣੇ ਮੈਂਬਰ ਦੇਸ਼ਾਂ ’ਚੋਂ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।’’ ਭਾਰਤ ਨੂੰ ਈਸੀਓਐੱਸਓਸੀ ਦੇ ਵੋਟ ਪਾਉਣ ਵਾਲੇ 53 ਮੈਂਬਰਾਂ ਵਿੱਚੋਂ 41 ਵੋਟਾਂ ਮਿਲੀਆਂ। -ਪੀਟੀਆਈ

Advertisement
Show comments