ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀਲੰਕਾ ’ਚ ਪਿਛਲੇ ਮਹੀਨੇ ਆਏ ਸੈਲਾਨੀਆਂ ਵਿੱਚ ਸਭ ਤੋਂ ਵੱਧ ਭਾਰਤੀ

ਸ੍ਰੀਲੰਕਾ ਵਿੱਚ ਜੁਲਾਈ ਮਹੀਨੇ ਦੌਰਾਨ ਕੁੱਲ 2,00,244 ਸੈਲਾਨੀ ਆਏ ਜਿਨ੍ਹਾਂ ਵਿੱਚੋਂ ਭਾਰਤੀ ਸੈਲਾਨੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ ਪੋਰਟਲ ‘ਅਡਾ ਡੇਰਾਨਾ’ ਅਨੁਸਾਰ, ਸ੍ਰੀਲੰਕਾ ਟੂਰਿਜ਼ਮ ਡਿਵੈਲਪਮੈਂਟ ਅਥਾਰਿਟੀ (ਐੱਸਐੱਲਟੀਡੀਏ) ਵੱਲੋਂ ਜਾਰੀ...
Advertisement

ਸ੍ਰੀਲੰਕਾ ਵਿੱਚ ਜੁਲਾਈ ਮਹੀਨੇ ਦੌਰਾਨ ਕੁੱਲ 2,00,244 ਸੈਲਾਨੀ ਆਏ ਜਿਨ੍ਹਾਂ ਵਿੱਚੋਂ ਭਾਰਤੀ ਸੈਲਾਨੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ ਪੋਰਟਲ ‘ਅਡਾ ਡੇਰਾਨਾ’ ਅਨੁਸਾਰ, ਸ੍ਰੀਲੰਕਾ ਟੂਰਿਜ਼ਮ ਡਿਵੈਲਪਮੈਂਟ ਅਥਾਰਿਟੀ (ਐੱਸਐੱਲਟੀਡੀਏ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਬੀਤੇ ਮਹੀਨੇ ਕੁੱਲ ਸੈਲਾਨੀਆਂ ਦੀ ਆਮਦ 6.6 ਫ਼ੀਸਦ ਵਧੀ। ਐੱਸਐੱਲਟੀਡੀਏ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ਤੋਂ 37,128 ਸੈਲਾਨੀ ਆਏ, ਜੋ ਕਿ ਜੁਲਾਈ ਵਿੱਚ ਕੁੱਲ ਸੈਲਾਨੀਆਂ ਦੀ ਗਿਣਤੀ ਦਾ 18.5 ਫ਼ੀਸਦ ਹਨ। ਇਸ ਤੋਂ ਬਾਅਦ ਬਰਤਾਨੀਆ ਤੋਂ 23,475 ਸੈਲਾਨੀ, ਨੈਦਰਲੈਂਡਜ਼ ਤੋਂ 15,556, ਚੀਨ ਤੋਂ 12,982 ਅਤੇ ਫਰਾਂਸ ਤੋਂ 11,059 ਸੈਲਾਨੀ ਆਏ। ਸ੍ਰੀਲੰਕਾ ਵਿੱਚ ਸਾਲ 2025 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਕੁੱਲ 13,68,288 ਸੈਲਾਨੀ ਪਹੁੰਚੇ। ਐੱਸਐੱਲਟੀਡੀਏ ਅਨੁਸਾਰ, ਇਨ੍ਹਾਂ ਵਿੱਚੋਂ 2,79,122 ਸੈਲਾਨੀ ਭਾਰਤ ਤੋਂ, 1,31,377 ਰੂਸ ਤੋਂ ਅਤੇ 1,15,470 ਬਰਤਾਨੀਆਂ ਤੋਂ ਸਨ।

Advertisement
Advertisement