ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਸੰਸਦ ਵਿੱਚ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ

ਸਿੰਗਾਪੁਰ, 17 ਫਰਵਰੀ ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ ਸੋਮਵਾਰ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਝੂਠੀ ਗਵਾਹੀ ਦੇਣ ਦਾ ਦੋਸ਼ੀ ਠਹਰਾਇਆ ਗਿਆ। ਇਸ ਫੈਸਲੇ ਦੇ ਤਹਿਤ ਉਨ੍ਹਾਂ ਨੂੰ ਸੰਸਦ ਤੋਂ ਅਯੋਗ ਘੋਸ਼ਿਤ ਕੀਤਾ ਜਾ...
Advertisement

ਸਿੰਗਾਪੁਰ, 17 ਫਰਵਰੀ

ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ ਸੋਮਵਾਰ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਝੂਠੀ ਗਵਾਹੀ ਦੇਣ ਦਾ ਦੋਸ਼ੀ ਠਹਰਾਇਆ ਗਿਆ। ਇਸ ਫੈਸਲੇ ਦੇ ਤਹਿਤ ਉਨ੍ਹਾਂ ਨੂੰ ਸੰਸਦ ਤੋਂ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ ਅਤੇ ਇਸ ਸਾਲ ਆਮ ਚੋਣਾਂ ਲੜਨ ਤੋਂ ਵੀ ਅਯੋਗ ਠਹਰਾਇਆ ਜਾ ਸਕਦਾ ਹੈ। ਮੀਤ ਪ੍ਰਧਾਨ ਜਿਲ੍ਹਾ ਅਦਾਲਤ ਦੇ ਜੱਜ ਲੂਕ ਟੈਨ ਨੇ ਆਪਣੇ ਫੈਸਲੇ ਵਿੱਚ ਸਿੰਘ ਨੂੰ ਦੋਸ਼ੀ ਠਹਰਾਇਆ। ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਦੇ ਖ਼ਿਲਾਫ਼ ਦੋਸ਼ ਉਨ੍ਹਾਂ ਦੀ ਹੀ ਪਾਰਟੀ ਦੇ ਇੱਕ ਸਾਬਕਾ ਸੰਸਦ ਮੈਂਬਰ ਰਈਸ ਖਾਨ ਦੇ ਮਾਮਲੇ ਨਾਲ ਜੁੜੇ ਹੋਏ ਹਨ।

Advertisement

ਖਾਨ ਨੇ ਇੱਕ ਹੋਰ ਮਾਮਲੇ ਵਿੱਚ ਸੰਸਦ ਵਿੱਚ ਝੂਠ ਬੋਲਿਆ ਸੀ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ 10 ਦਸੰਬਰ ਅਤੇ 15 ਦਸੰਬਰ 2021 ਨੂੰ ਖਾਨ ਦੇ ਮਾਮਲੇ ਦੀ ਜਾਂਚ ਦੌਰਾਨ ਵਿਸ਼ੇਸ਼ ਅਧਿਕਾਰ ਕਮੇਟੀ (C0P) ਨੂੰ ਦੋ ਝੂਠੇ ਜਵਾਬ ਦੇਣ ਦਾ ਦੋਸ਼ ਸੀ। ਇਹ ਮਾਮਲਾ ਸੰਸਦ ਵਿੱਚ ਖਾਨ ਦੇ ਝੂਠੇ ਦਾਅਵੇ ਨੂੰ ਨਿਪਟਾਉਣ ਦੇ ਸਿੰਘ ਦੇ ਤਰੀਕੇ ਨਾਲ ਜੁੜਿਆ ਹੈ, ਇਸ ਵਿਚ ਖਾਨ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਹ ਜਿਣਸੀ ਛੇੜਛਾੜ ਦੀ ਪੀੜਿਤ ਦੇ ਨਾਲ ਥਾਣੇ ਗਏ ਸਨ। ਸਿੰਘ ਨੂੰ ਇਸ ਦੋਸ਼ ਲਈ ਤਿੰਨ ਸਾਲ ਤੱਕ ਦੀ ਜੇਲ, 7,000 ਸਿੰਗਾਪੁਰ ਡਾਲਰ (5,290 ਅਮਰੀਕੀ ਡਾਲਰ) ਤੱਕ ਜੁਰਮਾਨਾ ਜਾਂ ਦੋਹਾਂ ਸਜ਼ਾਵਾਂ ਹੋ ਸਕਦੀਆਂ ਹਨ। -ਪੀਟੀਆਈ

Advertisement