ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Indian Coast Guard: ਭਾਰਤੀ ਤੱਟ ਰੱਖਿਅਕਾਂ ਨੇ ਪਾਕਿਸਤਾਨੀ ਏਜੰਸੀ ਦੀ ਮਦਦ ਨਾਲ 12 ਜਹਾਜ਼ੀਆਂ ਨੂੰ ਬਚਾਇਆ

ਦੋਵਾਂ ਦੇਸ਼ਾਂ ਨੇ ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਕੀਤਾ ਪੇਸ਼
Advertisement

ਅਹਿਮਦਾਬਾਦ, 5 ਦਸੰਬਰ

ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਭਾਰਤੀ ਤੱਟ ਰੱਖਿਅਕ (ICG) ਨੇ ਉੱਤਰੀ ਅਰਬ ਸਾਗਰ ਵਿੱਚ 4 ਦਸੰਬਰ ਨੂੰ ਡੁੱਬੇ ਭਾਰਤੀ ਬੇੜੇ ਐਮਐੱਸਵੀ (MSV) ਅਲ ਪਿਰਾਨਪੀਰ ਦੇ 12 ਜਹਾਜ਼ੀਆਂ ਨੂੰ ਸਫਲਤਾਪੂਰਵਕ ਬਚਾਅ ਲਿਆ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਮੁਤਾਬਕ, ਇਸ ਮਾਨਵੀ ਖੋਜ ਤੇ ਬਚਾਅ ਮਿਸ਼ਨ ਤਹਿਤ ਭਾਰਤੀ ਤੱਟਰੱਖਿਅਕ ਬਲ ਅਤੇ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (PMSA) ਦਰਮਿਆਨ ਮਜ਼ਬੂਤ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਸਮੁੰਦਰੀ ਸਹਿਯੋਗ ਕੇਂਦਰਾਂ (MRCCs) ਨੇ ਪੂਰੀ ਮੁਹਿੰਮ ਦੌਰਾਨ ਲਗਾਤਾਰ ਸੰਪਰਕ ਬਣਾਈ ਰੱਖਿਆ।

Advertisement

ਭਾਰਤੀ ਤੱਟ ਰੱਖਿਅਕ ਬਲ ਨੇ ‘ਐਕਸ’ ’ਤੇ ਕਿਹਾ, ‘‘ਭਾਰਤੀ ਤੱਟ ਰੱਖਿਅਕ ਦੇ ਬੇੜੇ ‘ਸਾਰਥਕ’ ਨੇ ਉੱਤਰੀ ਅਰਬ ਸਾਗਰ ਤੋਂ ਡੁੱਬੇ ਹੋਏ ਧੋ ਅਲ ਪਿਰਾਨਪੀਰ ਦੇ ਭਾਰਤੀ ਚਾਲਕ ਦਲ ਦੇ 12 ਮੈਂਬਰਾਂ ਦਾ ਸਫਲਤਾਪੂਰਵਕ ਬਚਾਅ ਕੀਤਾ। ਜਹਾਜ਼ 4 ਦਸੰਬਰ 2024 ਨੂੰ ਡੁੱਬ ਗਿਆ ਸੀ। ਹਾਲਾਂਕਿ, ਚਾਲਕ ਦਲ ਜਹਾਜ਼ ਤੋਂ ਇੱਕ ਡੌਂਗੀ ’ਤੇ ਚੜ੍ਹ ਗਏ ਸਨ। ਇਸ ਮਾਨਵੀ ਮਿਸ਼ਨ ਵਿੱਚ ਆਈਸੀਜੀ (ICG) ਪਾਕਿਸਤਾਨ ਐੱਮਐੱਸਏ (MSA) ਦਰਮਿਆਨ ਮਜ਼ਬੂਤ ਸਹਿਯੋਗ ਦੇਖਣ ਨੂੰ ਮਿਲਿਆ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਐੱਮਆਰਸੀਸੀ (MRCCs) ਨੇ ਪੂਰੇ ਅਪਰੇਸ਼ਨ ਦੌਰਾਨ ਤਾਲਮੇਲ ਬਣਾਈ ਰੱਖਿਆ ਅਤੇ ਪਾਕਿਸਤਾਨ ਐੱਮਐੱਸਏ (MSA) ਜਹਾਜ਼ਾਂ ਨੇ ਜਿੰਦਾ ਬਚੇ ਲੋਕਾਂ ਨੂੰ ਲੱਭਣ ਵਿੱਚ ਮਦਦ ਕੀਤੀ। ਬਚਾਏ ਗਏ ਜਹਾਜ਼ੀਆਂ ਨੂੰ ਪੋਰਬੰਦਰ ਲਿਆਂਦਾ ਗਿਆ ਹੈ।

ਧੋ ਅਲ ਪਿਰਾਨਪੀਰ, ਜੋ ਪੋਰਬੰਦਰ ਤੋਂ ਬੰਦਰ ਅੱਬਾਸ, ਇਰਾਨ ਲਈ ਰਵਾਨਾ ਹੋਇਆ ਸੀ, ਕਥਿਤ ਤੌਰ ’ਤੇ 4 ਦਸੰਬਰ ਨੂੰ ਸਵੇਰੇ ਸਮੁੰਦਰ ਵਿੱਚ ਉੱਥਲ-ਪੁੱਥਲ ਅਤੇ ਹੜ੍ਹ ਕਾਰਨ ਡੁਬ ਗਿਆ ਸੀ। -ਏਐੱਨਆਈ

Advertisement
Show comments