ਹੈਰੋਇਨ ਤਸਕਰੀ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ
ਸ੍ਰੀਲੰਕਾ ਦੇ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ’ਤੇ 32 ਸਾਲਾ ਭਾਰਤੀ ਨਾਗਰਿਕ ਨੂੰ ਦੋ ਕਿੱਲੋ ਤੋਂ ਵੱਧ ਹੈਰੋਇਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਡਿਵੀਜ਼ਨ ਨੇ ਐਤਵਾਰ ਨੂੰ ਕੁਆਲਾਲੰਪੁਰ ਤੋਂ ਆਏ ਭਾਰਤੀ ਨਾਗਰਿਕ ਦੀ ਜਾਂਚ ਦੌਰਾਨ ਉਸ...
Advertisement
ਸ੍ਰੀਲੰਕਾ ਦੇ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ’ਤੇ 32 ਸਾਲਾ ਭਾਰਤੀ ਨਾਗਰਿਕ ਨੂੰ ਦੋ ਕਿੱਲੋ ਤੋਂ ਵੱਧ ਹੈਰੋਇਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਡਿਵੀਜ਼ਨ ਨੇ ਐਤਵਾਰ ਨੂੰ ਕੁਆਲਾਲੰਪੁਰ ਤੋਂ ਆਏ ਭਾਰਤੀ ਨਾਗਰਿਕ ਦੀ ਜਾਂਚ ਦੌਰਾਨ ਉਸ ਕੋਲੋਂ 2.8 ਕਿੱਲੋ ਹੈਰੋਇਨ ਬਰਾਮਦ ਕੀਤੀ। ਪੋਰਟਲ ‘ਅਦਾ ਡੇਰਾਨਾ’ ਅਨੁਸਾਰ ਇਸ ਦੀ ਅਨੁਮਾਨਿਤ ਕੀਮਤ ਲਗਪਗ 3.4 ਕਰੋੜ ਸ੍ਰੀਲੰਕਾਈ ਰੁਪਏ (ਲਗਪਗ 99 ਲੱਖ ਭਾਰਤੀ ਰੁਪਏ) ਦੱਸੀ ਜਾਂਦੀ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤੀ ਨਾਗਰਿਕ ਨੇ ਕੋਲੰਬੋ ਦੇ ਤੱਟਵਰਤੀ ਇਲਾਕੇ ਬੰਬਲਪੀਟੀਆ ਵਿੱਚ ਸਥਾਨਕ ਨਸ਼ਾ ਤਸਕਰ ਨੂੰ ਹੈਰੋਇਨ ਦਾ ਇਹ ਸਟਾਕ ਸੌਂਪਣ ਦੀ ਯੋਜਨਾ ਬਣਾਈ ਸੀ।
Advertisement
Advertisement
