ਭਾਰਤ-ਅਮਰੀਕਾ ਦੀ ਹੁਣ ਚੰਦ ਅਤੇ ਮੰਗਲ ਮਿਸ਼ਨਾਂ ’ਤੇ ਨਜ਼ਰ
ਭਾਰਤ ਅਤੇ ਅਮਰੀਕਾ ਨੇ ਵਾਸ਼ਿੰਗਟਨ ਡੀਸੀ ’ਚ ਭਾਰਤੀ ਸਫ਼ਾਰਤਖਾਨੇ ਵੱਲੋਂ ਕਰਵਾਏ ਵਿਸ਼ੇਸ਼ ਪ੍ਰੋਗਰਾਮ ’ਚ ਪੁਲਾੜ ਭਾਈਵਾਲੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ। ਅਧਿਕਾਰੀਆਂ ਅਤੇ ਪੁਲਾੜ ਯਾਤਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਦਹਾਕਿਆਂ ਦਾ ਸਹਿਯੋਗ ਹੁਣ...
Advertisement
ਭਾਰਤ ਅਤੇ ਅਮਰੀਕਾ ਨੇ ਵਾਸ਼ਿੰਗਟਨ ਡੀਸੀ ’ਚ ਭਾਰਤੀ ਸਫ਼ਾਰਤਖਾਨੇ ਵੱਲੋਂ ਕਰਵਾਏ ਵਿਸ਼ੇਸ਼ ਪ੍ਰੋਗਰਾਮ ’ਚ ਪੁਲਾੜ ਭਾਈਵਾਲੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ। ਅਧਿਕਾਰੀਆਂ ਅਤੇ ਪੁਲਾੜ ਯਾਤਰੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਦਹਾਕਿਆਂ ਦਾ ਸਹਿਯੋਗ ਹੁਣ ਚੰਦ ਅਤੇ ਮੰਗਲ ਮਿਸ਼ਨ ਦਾ ਰਾਹ ਪੱਧਰਾ ਕਰ ਰਿਹਾ ਹੈ। ‘ਭਾਰਤ-ਅਮਰੀਕਾ ਪੁਲਾੜ ਸਹਿਯੋਗ: ਭਵਿੱਖ ਦੀ ਭਾਈਵਾਲੀ ਦੀਆਂ ਹੱਦਾਂ’ ਸਿਰਲੇਖ ਤਹਿਤ ਇਹ ਪ੍ਰੋਗਰਾਮ ਸੋਮਵਾਰ ਨੂੰ ਇੰਡੀਆ ਹਾਊਸ ’ਚ ਹੋਇਆ। ਇਸ ’ਚ ਹਾਲੀਆ ਉਪਲੱਬਧੀਆਂ ਦਾ ਜਸ਼ਨ ਮਨਾਇਆ ਗਿਆ ਜਿਨ੍ਹਾਂ ’ਚ ਨਾਸਾ-ਇਸਰੋ ਦੇ ਸਾਂਝੇ ਨਿਸਾਰ ਸੈਟੇਲਾਈਟ ਅਤੇ ਐਕਸੀਓਮ ਮਿਸ਼ਨ-4 ਸ਼ਾਮਲ ਹਨ ਜਿਸ ਨੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੱਕ ਪਹੁੰਚਾਇਆ ਸੀ। ਅਮਰੀਕਾ ’ਚ ਭਾਰਤੀ ਸਫ਼ੀਰ ਵਿਨੈ ਕਵਾਤੜਾ ਨੇ ਇਸ ਭਾਈਵਾਲੀ ਨੂੰ ਵਿਗਿਆਨਕ ਖੋਜ, ਤਕਨਾਲੋਜੀ ਵਿਕਾਸ ਅਤੇ ਵਣਜ ਸਹਿਯੋਗ ਨੂੰ ਅੱਗੇ ਵਧਾਉਣ ਵਾਲਾ ਮੰਚ ਦੱਸਿਆ।
Advertisement
Advertisement