ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਤੇ ਸਾਇਪ੍ਰਸ ਪੱਛਮੀ ਏਸ਼ੀਆ ਤੇ ਯੂਰਪ ਵਿਚ ਜਾਰੀ ਟਕਰਾਅ ਤੋਂ ‘ਚਿੰਤਤ’: ਮੋਦੀ

ਸਾਇਪ੍ਰਸ ਦੌਰੇ ਨੂੰ ਦੋਵਾਂ ਮੁਲਕਾਂ ਦਰਮਿਆਨ ਨਵਾਂ ਅਧਿਆਏ ਲਿਖਣ ਦਾ ਮੌਕਾ ਦੱਸਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਇਪ੍ਰਸ ਦੇ ਰਾਸ਼ਟਰਪਤੀ Nikos Christodoulides ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
Advertisement

ਨਿਕੋਸੀਆ, 16 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਤੇ ਸਾਇਪ੍ਰਸ ਦੇ ਰਾਸ਼ਟਰਪਤੀ Nikos Christodoulides ਨੇ ਪੱਛਮੀ ਏਸ਼ੀਆ ਤੇ ਯੂਰਪ ਵਿਚ ਜਾਰੀ ਟਕਰਾਅ ’ਤੇ ‘ਵੱਡਾ ਫ਼ਿਕਰ’ ਜਤਾਇਆ ਹੈ ਤੇ ਉਨ੍ਹਾਂ ਦੋਵਾਂ ਦਾ ਇਹ ਮੰਨਣਾ ਹੈ ਕਿ ‘ਇਹ ਜੰਗ ਦਾ ਯੁੱਗ ਨਹੀਂ’ ਹੈ। ਸ੍ਰੀ ਮੋਦੀ ਨੇ ਇੱਥੇ ਕ੍ਰਿਸਟੋਡੂਲਾਈਡਜ਼ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਪਰੋਕਤ ਟਿੱਪਣੀ ਕੀਤੀ।

Advertisement

ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਦੋਵਾਂ ਨੇ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਚੱਲ ਰਹੇ ਟਕਰਾਅ ’ਤੇ ਚਿੰਤਾ ਪ੍ਰਗਟ ਕੀਤੀ। ਇਸ ਟਕਰਾਅ ਦਾ ਨਕਾਰਾਤਮਕ ਅਸਰ ਸਿਰਫ ਉਨ੍ਹਾਂ ਖੇਤਰਾਂ ਤੱਕ ਸੀਮਤ ਨਹੀਂ ਹੈ। ਅਸੀਂ ਦੋਵੇਂ ਮੰਨਦੇ ਹਾਂ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਗੱਲਬਾਤ ਰਾਹੀਂ ਹੱਲ ਅਤੇ ਸਥਿਰਤਾ ਦੀ ਬਹਾਲੀ ਮਾਨਵਤਾ ਦਾ ਸੱਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਭਾਰਤ-ਸਾਇਪ੍ਰਸ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਲਿਖਣ ਦਾ ‘ਸੁਨਹਿਰੀ ਮੌਕਾ’ ਸੀ। -ਪੀਟੀਆਈ

Advertisement