ਮਨੁੱਖੀ ਤਸਕਰੀ: ਸਾਬਕਾ ਮੇਅਰ ਨੂੰ ਉਮਰ ਕੈਦ
ਇੱਥੇ ਪਾਸਿਗ ਸਿਟੀ ਵਿੱਚ ਸਥਾਨਕ ਅਦਾਲਤ ਨੇ ਸਾਬਕਾ ਮੇਅਰ ਐਲਿਸ ਗੁਓ ਸਣੇ ਸੱਤ ਹੋਰ ਜਣਿਆਂ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਰੇਕ ਦੋਸ਼ੀ ਨੂੰ 34 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਵੀ...
Advertisement
ਇੱਥੇ ਪਾਸਿਗ ਸਿਟੀ ਵਿੱਚ ਸਥਾਨਕ ਅਦਾਲਤ ਨੇ ਸਾਬਕਾ ਮੇਅਰ ਐਲਿਸ ਗੁਓ ਸਣੇ ਸੱਤ ਹੋਰ ਜਣਿਆਂ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਰੇਕ ਦੋਸ਼ੀ ਨੂੰ 34 ਹਜ਼ਾਰ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜਿਸ ਨਾਲ ਤਸਕਰੀ ਦੇ ਪੀੜਤਾਂ ਨੂੰ ਮੁਆਵਜ਼ੀ ਮਿਲ ਸਕੇ। ਸਾਬਕਾ ਮੇਅਰ ’ਤੇ ਦੋਸ਼ ਹਨ ਕਿ ਉਸ ਨੇ ਉੱਤਰੀ ਪ੍ਰਾਂਤ ਵਿੱਚ ਗ਼ੈਰ-ਕਾਨੂੰਨੀ ਆਨਲਾਈਨ ਗੇਮਿੰਗ ਕੰਪਲੈਕਸ ਸਥਾਪਤ ਕਰਨ ਵਿੱਚ ਚੀਨ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਘੁਟਾਲਾ ਕਰਨ ਲਈ ਮਜਬੂਰ ਕੀਤਾ ਹੈ। ਐਲਿਸ ਗੁਓ ਨੇ ਆਪਣੇ ’ਤੇ ਲੱਗੇ ਸਾਰੇ ਦੋੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
Advertisement
Advertisement
