ਹਾਂਗਕਾਂਗ ਵਿੱਚ ਆਮ ਚੋਣਾਂ ਲਈ ਵੋਟਾਂ ਪਈਆਂ
ਚੀਨ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਹਾਂਗਕਾਂਗ ਵਿੱਚ 2021 ਵਿੱਚ ਲੋਕਤੰਤਰ ਪੱਖੀ ਵਿਰੋਧੀ ਧਿਰ ਨੂੰ ਖ਼ਤਮ ਕੀਤੇ ਜਾਣ ਬਾਅਦ ਦੂਜੀ ਵਾਰ ਹੋ ਰਹੀਆਂ ਵਿਧਾਨਕ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਜਾਰੀ ਹੈ। ਲਗਪਗ ਦੋ ਹਫ਼ਤੇ ਪਹਿਲਾਂ ਇਥੋਂ ਦੀ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ...
Advertisement
ਚੀਨ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ ਹਾਂਗਕਾਂਗ ਵਿੱਚ 2021 ਵਿੱਚ ਲੋਕਤੰਤਰ ਪੱਖੀ ਵਿਰੋਧੀ ਧਿਰ ਨੂੰ ਖ਼ਤਮ ਕੀਤੇ ਜਾਣ ਬਾਅਦ ਦੂਜੀ ਵਾਰ ਹੋ ਰਹੀਆਂ ਵਿਧਾਨਕ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਜਾਰੀ ਹੈ। ਲਗਪਗ ਦੋ ਹਫ਼ਤੇ ਪਹਿਲਾਂ ਇਥੋਂ ਦੀ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 159 ਲੋਕਾਂ ਦੀ ਮੌਤ ਹੋਈ ਸੀ। ਸਾਰਿਆਂ ਦੀਆਂ ਨਜ਼ਰਾਂ ਵੋਟਿੰਗ ਫੀਸਦ ’ਤੇ ਹਨ, ਜੋ 2021 ’ਚ ਹੋਈਆਂ ਚੋਣਾਂ ’ਚ ਘਟ ਕੇ 30 ਪ੍ਰਤੀਸ਼ਤ ਤੱਕ ਆ ਗਈ ਸੀ। ਸ਼ਹਿਰੀ ਆਗੂ ਜੌਨ ਲੀ ਨੇ ਕਿਹਾ ਕਿ ਉਹ ਨਵੀਂ ਵਿਧਾਨਕ ਕੌਂਸਲ ਵਿੱਚ ਪ੍ਰਸਤਾਵ ਪੇਸ਼ ਕਰਨਗੇ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਅੱਗ ਨਾਲ ਪ੍ਰਭਾਵਿਤ ਪੀੜਤਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਹੈ। ਵੋਟਿੰਗ ਰਾਤ 11:30 ਵਜੇ ਖ਼ਤਮ ਹੋਈ। ਇਨ੍ਹਾਂ ਚੋਣਾਂ ’ਚ ਉਮੀਦਵਾਰਾਂ ਦਾ ਚੀਨ ਪ੍ਰਤੀ ਵਫ਼ਾਦਾਰ ਹੋਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।
Advertisement
Advertisement
