ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੱਕਰਵਾਤੀ ਤੂਫਾਨ ‘ਰਗਾਸਾ’ ਕਰਕੇ ਹਾਂਗ ਕਾਂਗ ਹਵਾਈ ਅੱਡਾ ਅਗਲੇ 36 ਘੰਟਿਆਂ ਲਈ ਬੰਦ ਕਰਨ ਦੀ ਤਿਆਰੀ

ਬਲੂਮਬਰਗ ਨਿੳੂਜ਼ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਦਾਅਵਾ
ਫੋਟੋ: ਆਈਸਟਾਕ
Advertisement

ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ ਨੇ ਚੱਕਰਵਾਤੀ ਤੂਫਾਨ ‘ਰਗਾਸਾ’ ਕਰਕੇ ਅਗਲੇ 36 ਘੰਟਿਆਂ ਲਈ ਸਾਰੀਆਂ ਕੌਮਾਂਤਰੀ ਉਡਾਣਾਂ ਮੁਅੱਤਲ ਕਰਨ ਦੀ ਤਿਆਰੀ ਖਿੱਚ ਲਈ ਹੈ।

ਬਲੂਮਬਰਗ ਨਿਊਜ਼ ਨੇ ਸੋਮਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਹਾਂਗ ਕਾਂਗ ਜਿਸ ਨੂੰ ਏਸ਼ੀਆ ਦੀ ਵਿੱਤੀ ਹੱਬ ਮੰਨਿਆ ਜਾਂਦਾ ਹੈ, ਆਪਣੇ ਸਭ ਤੋਂ ਸ਼ਕਤੀਸ਼ਾਲੀ ਸੁਪਰ ਚੱਕਰਵਾਤੀ ਤੂਫਾਨਾਂ ਵਿੱਚੋਂ ਇੱਕ ਦੇ ਟਾਕਰੇ ਲਈ ਤਿਆਰੀ ਕਰ ਰਿਹਾ ਹੈ।

Advertisement

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਪਰ ਟਾਈਫੂਨ ਰਗਾਸਾ ਦੇ ਅੱਗੇ ਵਧਣ ਕਾਰਨ ਹਵਾਈ ਅੱਡੇ ਅਤੇ ਹਵਾਬਾਜ਼ੀ ਅਧਿਕਾਰੀ ਮੰਗਲਵਾਰ ਸ਼ਾਮ 6 ਵਜੇ (1000 GMT) ਤੋਂ ਵੀਰਵਾਰ ਸਵੇਰੇ 6 ਵਜੇ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਲਈ ਤਿਆਰ ਹਨ।

ਏਅਰਪੋਰਟ ਅਥਾਰਟੀ ਹਾਂਗ ਕਾਂਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਚੱਕਰਵਾਤੀ ਤੂਫਾਨ  ‘Ragasa’ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਰਗਾਸਾ ਦੇ ਉੱਤਰੀ ਲੁਜ਼ੋਨ ਵੱਲ ਵਧਣ ਕਰਕੇ ਫਿਲੀਪੀਨਜ਼ ਨੇ ਵੀ ਮੈਟਰੋ ਮਨੀਲਾ ਤੇ ਦੇਸ਼ ਦੇ ਇਕ ਵੱਡੇ ਹਿੱਸੇ ਵਿਚ ਕੰਮ ਰੋਕ ਦਿੱਤਾ ਹੈ।

Advertisement
Tags :
Bloomberg NewsHong KongHong Kong airportHong Kong airport shutRagasaTyphoonਹਵਾਈ ਅੱਡਾ ਬੰਦਹਾਂਗ ਕਾਂਗਹਾਂਗ ਕਾਂਗ ਹਵਾਈ ਅੱਡਾਚੱਕਰਵਾਤੀ ਤੂਫਾਨ ਰਗਾਸਾ
Show comments