ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿੰਦੂ ਆਗੂ ਦੀ ਹੱਤਿਆ: ਬੰਗਲਾਦੇਸ਼ ਨੇ ਭਾਰਤ ਵੱਲੋਂ ਲਾਏ ਦੋਸ਼ ਨਕਾਰੇ

ਅੰਤਰਿਮ ਸਰਕਾਰ ਨੇ ਕਈ ਦਿਨਾਂ ਮਗਰੋਂ ਦਿੱਤੀ ਪ੍ਰਤੀਕਿਰਿਆ
Advertisement

ਢਾਕਾ, 22 ਅਪਰੈਲ

ਬੰਗਲਾਦੇਸ਼ ਨੇ ਮੁਲਕ ’ਚ ਹਿੰਦੂ ਆਗੂ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ ਹੈ। ਦਰਅਸਲ, ਭਾਰਤ ਨੇ ਦੋਸ਼ ਲਾਇਆ ਸੀ ਕਿ ਹਿੰਦੂ ਆਗੂ ਦਾ ਕਤਲ ਬੰਗਲਾਦੇਸ਼ ਵਿੱਚ ‘ਘੱਟ ਗਿਣਤੀਆਂ ’ਤੇ ਯੋਜਨਾਬੱਧ ਢੰਗ ਨਾਲ ਕੀਤੇ ਜਾ ਰਹੇ ਅੱਤਿਆਚਾਰ ਦਾ ਹਿੱਸਾ ਹੈ’। ਦੱਸਣਯੋਗ ਹੈ ਕਿ ਹਿੰਦੂ ਆਗੂ ਭਾਬੇਸ਼ ਚੰਦਰ ਰਾਏ ਦੀ ਲਾਸ਼ ਵੀਰਵਾਰ ਰਾਤ ਨੂੰ ਮਿਲੀ ਸੀ, ਜਿਸਦੇ ਪੁੱਤਰ ਦਾ ਦੋਸ਼ ਹੈ ਕਿ ਉਸਦੇ ਪਿਤਾ ਨੂੰ ਘਰੋਂ ਅਗਵਾ ਕਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਪ੍ਰੈੱਸ ਸਕੱਤਰ ਸ਼ਫੀਕੁਲ ਆਲਮ ਨੇ ਬੀਐੱਸਐੱਸ ਨਿਊਜ਼ ਏਜੰਸੀ ਨੂੰ ਦੱਸਿਆ, ‘ਇਹ ਮੰਦਭਾਗਾ ਹੈ ਕਿ ਭਾਬੇਸ਼ ਚੰਦਰ ਰਾਏ ਦੀ ਮੌਤ ਨੂੰ ਅੰਤਰਿਮ ਸਰਕਾਰ ਤਹਿਤ ਘੱਟ ਗਿਣਤੀਆਂ ’ਤੇ ਯੋਜਨਾਬੱਧ ਢੰਗ ਨਾਲ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਹਿੱਸਾ ਦੱਸਿਆ ਗਿਆ ਹੈ।’ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਜਿਹਾ ਮੁਲਕ ਨਹੀਂ ਹੈ ਜਿੱਥੇ ਸਰਕਾਰ ਦੀ ਸਰਪ੍ਰਸਤੀ ਹੇਠ ਘੱਟ ਗਿਣਤੀਆਂ ਖ਼ਿਲਾਫ਼ ਨਾਲ ਯੋਜਨਾਬੱਧ ਢੰਗ ਨਾਲ ਵਿਤਕਰਾ ਹੋਵੇ।

Advertisement

ਬੰਗਲਾਦੇਸ਼ ਦਾ ਇਹ ਬਿਆਨ ਭਾਰਤ ਵੱਲੋਂ ਬੀਤੇ ਦਿਨੀਂ ਹਿੰਦੂ ਆਗੂ ਦੀ ਹੱਤਿਆ ਦੀ ਨਿਖੇਧੀ ਕੀਤੇ ਜਾਣ ਤੋਂ ਕਈ ਦਿਨਾਂ ਮਗਰੋਂ ਆਇਆ ਹੈ। -ਪੀਟੀਆਈ

ਮਨਘੜਤ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ: ਆਲਮ

ਪ੍ਰੈੱਸ ਸਕੱਤਰ ਆਲਮ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ’ਚ ਕਿਸੇ ਕਿਸਮ ਦੀ ਸਰੀਰਕ ਸੱਟ ਦਾ ਖੁਲਾਸਾ ਨਹੀਂ ਹੋਇਆ ਤੇ ਵਿਸਰਾ ਰਿਪੋਰਟ ਆਉਣ ਮਗਰੋਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਇਸ ਘਟਨਾ ਬਾਰੇ ਮਨਘੜਤ ਕਿਸਮ ਦੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ।

Advertisement