ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਜ਼ਰਾਇਲੀ ਹਮਲੇ ਵਿੱਚ ਹਿਜ਼ਬੁੱਲਾ ਕਮਾਂਡਰ ਦੇ ਮਾਰੇ ਜਾਣ ਦਾ ਦਾਅਵਾ

ਬੇਰੂਤ, 31 ਜੁਲਾਈ ਇਜ਼ਰਾਈਲ ਨੇ ਮੰਗਲਵਾਰ ਨੂੰ ਬੇਰੂਤ ’ਤੇ ਅਚਾਨਕ ਹਮਲੇ ਮਗਰੋਂ ਇੱਕ ਹਿਜ਼ਬੁੱਲਾ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਹ ਕਮਾਂਡਰ ਕਥਿਤ ਤੌਰ ’ਤੇ ਪਿਛਲੇ ਹਫ਼ਤੇ ਇਜ਼ਰਾਈਲੀ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਰਾਕੇਟ ਹਮਲੇ ਲਈ ਜ਼ਿੰਮੇਵਾਰ ਸੀ। ਇਸ...
ਅਮਰੀਕਾ ਦੀ ‘ਸਭ ਤੋਂ ਵੱਧ ਲੋੜੀਂਦਾ’ ਸੂਚੀ ਵਿੱਚ ਸ਼ਾਮਲ ਸੀ ਫੁਆਦ ਸ਼ੂਕਰ। -ਫੋਟੋ: ਰਾਇਟਰਜ਼
Advertisement

ਬੇਰੂਤ, 31 ਜੁਲਾਈ

ਇਜ਼ਰਾਈਲ ਨੇ ਮੰਗਲਵਾਰ ਨੂੰ ਬੇਰੂਤ ’ਤੇ ਅਚਾਨਕ ਹਮਲੇ ਮਗਰੋਂ ਇੱਕ ਹਿਜ਼ਬੁੱਲਾ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਹ ਕਮਾਂਡਰ ਕਥਿਤ ਤੌਰ ’ਤੇ ਪਿਛਲੇ ਹਫ਼ਤੇ ਇਜ਼ਰਾਈਲੀ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਰਾਕੇਟ ਹਮਲੇ ਲਈ ਜ਼ਿੰਮੇਵਾਰ ਸੀ। ਇਸ ਹਮਲੇ ਵਿੱਚ 12 ਜਣੇ ਮਾਰੇ ਗਏ ਸਨ। ਹਾਲਾਂਕਿ, ਹਿਜ਼ਬੁੱਲਾ ਨੇ ਆਪਣੇ ਕਮਾਂਡਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਬੇਰੂਤ ’ਤੇ ਇਜ਼ਰਾਇਲੀ ਹਮਲੇ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀ ਵੀ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ ਹਨ। ਇਜ਼ਰਾਈਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਨਿਸ਼ਾਨਾ ਫੁਆਦ ਸ਼ੁਕਰ ਸੀ, ਜੋ ਹਿਜ਼ਬੁੱਲਾ ਦਾ ਚੋਟੀ ਦਾ ਫੌਜੀ ਕਮਾਂਡਰ ਹੈ। ਉਸ ਨੂੰ ਅਮਰੀਕਾ ਲਿਬਨਾਨ ਦੀ ਰਾਜਧਾਨੀ ਵਿੱਚ 1983 ਦੇ ਇੱਕ ਘਾਤਕ ਬੰਬ ਧਮਾਕੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਮੰਨਦਾ ਹੈ। ਸ਼ੂਕਰ ’ਤੇ ਕਈ ਹੋਰ ਹਮਲਿਆਂ ਵਿਚ ਸ਼ਮੂਲੀਅਤ ਦਾ ਵੀ ਸ਼ੱਕ ਹੈ। ਉਧਰ, ਹਿੱਜ਼ਬੁੱਲਾ ਨੇ ਕਿਹਾ ਕਿ ਉਹ ਅਜੇ ਵੀ ਇਜ਼ਰਾਇਲੀ ਹਵਾਈ ਹਮਲੇ ਵਿੱਚ ਮਾਰੇ ਗਏ ਕਮਾਂਡਰ ਦੀ ਲਾਸ਼ ਦੀ ਤਲਾਸ਼ ਕਰ ਰਿਹਾ ਹੈ। ‘ਏਪੀ

Advertisement

Advertisement
Show comments