ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਮਾਸ ਨੇ ਲੰਮੀ ਉਡੀਕ ਮਗਰੋਂ 17 ਬੰਧਕ ਰਿਹਾਅ ਕੀਤੇ

ਤਲ ਅਵੀਵ, 26 ਨਵੰਬਰ ਹਮਾਸ ਨੇ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਅਖ਼ੀਰ 17 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਨੂੰ ਬਾਅਦ ਵਿਚ ਮਿਸਰ ਭੇਜਿਆ ਗਿਆ। ਰਿਹਾਅ ਕੀਤੇ ਗਏ 17 ਜਣਿਆਂ ਵਿਚ 13 ਇਜ਼ਰਾਇਲੀ ਤੇ ਚਾਰ...
ਹਮਾਸ ਵੱਲੋਂ ਛੱਡੇ ਗਏ ਬੰਧਕ ਆਪਣੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੁੰਦੇ ਹੋਏ। -ਫੋਟੋ: ਪੀਟੀਆਈ
Advertisement

ਤਲ ਅਵੀਵ, 26 ਨਵੰਬਰ

ਹਮਾਸ ਨੇ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਅਖ਼ੀਰ 17 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਨੂੰ ਬਾਅਦ ਵਿਚ ਮਿਸਰ ਭੇਜਿਆ ਗਿਆ। ਰਿਹਾਅ ਕੀਤੇ ਗਏ 17 ਜਣਿਆਂ ਵਿਚ 13 ਇਜ਼ਰਾਇਲੀ ਤੇ ਚਾਰ ਥਾਈ ਨਾਗਰਿਕ ਹਨ ਜਦਕਿ ਇਜ਼ਰਾਈਲ ਨੇ ਵੀ 39 ਫਲਸਤੀਨੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਹੈ। ਇਜ਼ਰਾਈਲ ਦੇ ਰੱਖਿਆ ਬਲਾਂ ਮੁਤਾਬਕ ਰੈੱਡ ਕਰਾਸ ਨੇ ਇਨ੍ਹਾਂ ਬੰਧਕਾਂ ਨੂੰ ਮਿਸਰ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਵਾਹਨਾਂ ਦਾ ਕਾਫ਼ਲਾ ਬੰਧਕਾਂ ਨੂੰ ਸਰਹੱਦੀ ਲਾਂਘੇ ਉਤੇ ਲੈ ਕੇ ਗਿਆ ਜਿੱਥੇ ਇਜ਼ਰਾਇਲੀ ਅਧਿਕਾਰੀਆਂ ਨੇ ਨਾਵਾਂ ਦੀ ਸੂਚੀ ਦੀ ਪੁਸ਼ਟੀ ਕੀਤੀ। ਲਾਂਘੇ ’ਤੇ ਪਰਿਵਾਰਕ ਮੈਂਬਰਾਂ ਨੇ ਬੰਧਕਾਂ ਦੀ ਸ਼ਨਾਖ਼ਤ ਕੀਤੀ। ਜ਼ਿਕਰਯੋਗ ਹੈ ਕਿ ਹਮਾਸ ਵੱਲੋਂ ਬੰਧਕਾਂ ਦਾ ਇਹ ਦੂਜਾ ਗਰੁੱਪ ਛੱਡਿਆ ਗਿਆ ਹੈ। ਇਸ ਤਰ੍ਹਾਂ ਇਜ਼ਰਾਈਲ ਤੇ ਹਮਾਸ ਵਿਚਾਲੇ ਹੋਈ ਜੰਗਬੰਦੀ ਮੁੜ ਪੱਟੜੀ ’ਤੇ ਆਉਂਦੀ ਜਾਪ ਰਹੀ ਹੈ। ਜੰਗਬੰਦੀ ਦਾ ਅੱਜ ਤੀਜਾ ਦਿਨ ਸੀ। ਹਮਾਸ ਨੇ ਬੰਧਕ ਤੇ ਇਜ਼ਰਾਈਲ ਨੇ ਫਲਸਤੀਨੀ ਕੈਦੀ ਐਤਵਾਰ ਸੁਵੱਖਤੇ ਲੰਮੀ ਉਡੀਕ ਤੋਂ ਬਾਅਦ ਰਿਹਾਅ ਕੀਤੇ। ਇਸ ਤੋਂ ਪਹਿਲਾਂ ਬੰਧਕਾਂ ਨੂੰ ਛੱਡਣ ਬਾਰੇ ਟਕਰਾਅ ਪੈਦਾ ਹੋ ਗਿਆ ਸੀ। ਹਮਾਸ ਨੇ ਸ਼ਨਿਚਰਵਾਰ ਸ਼ਾਮ ਨੂੰ ਦੋਸ਼ ਲਾਇਆ ਸੀ ਕਿ ਇਜ਼ਰਾਈਲ ਸਮਝੌਤੇ ਨੂੰ ਤੋੜ ਰਿਹਾ ਹੈ। ਦੱਸਣਯੋਗ ਹੈ ਕਿ ਹਮਾਸ ਨੇ ਕਰੀਬ 240 ਲੋਕਾਂ ਨੂੰ 7 ਅਕਤੂਬਰ ਤੋਂ ਬੰਧਕ ਬਣਾਇਆ ਹੋਇਆ ਹੈ। ਇਸੇ ਦੌਰਾਨ ਹਮਾਸ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਇਕ ਚੋਟੀ ਦਾ ਕਮਾਂਡਰ ਅਹਿਮਦ ਅਲ-ਗੰਦੂਰ ਇਜ਼ਰਾਈਲ ਨਾਲ ਜੰਗ ਵਿਚ ਮਾਰਿਆ ਗਿਆ ਹੈ। ਹਾਲਾਂਕਿ ਉਨ੍ਹਾਂ ਉਸ ਦੀ ਮੌਤ ਦਾ ਸਮਾਂ ਜਾਂ ਸਥਾਨ ਨਹੀਂ ਦੱਸਿਆ। ਇਸੇ ਦੌਰਾਨ ਹਮਾਸ ਨੇ ਅੱਜ 17 ਹੋਰ ਬੰਧਕ ਰਿਹਾਅ ਕੀਤੇ ਹਨ ਜਿਨ੍ਹਾਂ ਵਿਚ 14 ਇਜ਼ਰਾਇਲੀ ਹਨ। ਗੋਲੀਬੰਦੀ ਦੇ ਸਮਝੌਤੇ ਤਹਿਤ ਉਨ੍ਹਾਂ ਬੰਧਕਾਂ ਦਾ ਤੀਜਾ ਗਰੁੱਪ ਆਜ਼ਾਦ ਕੀਤਾ ਹੈ। ਬੰਧਕਾਂ ਤੇ ਕੈਦੀਆਂ ਦਾ ਚੌਥਾ ਤਬਾਦਲਾ ਭਲਕੇ ਹੋਣ ਦੀ ਸੰਭਾਵਨਾ ਹੈ। -ਏਪੀ

Advertisement

ਇਜ਼ਰਾਈਲ ਵੱਲੋਂ ਛੱਡੇ ਗਏ ਫਲਸਤੀਨੀ ਬੰਧਕ ਖੁਸ਼ੀ ਜ਼ਾਹਿਰ ਕਰਦੇ ਹੋਏ। -ਫੋਟੋ: ਰਾਇਟਰਜ਼

ਪੱਛਮੀ ਕੰਢੇ ’ਚ ਵੀ ਹਿੰਸਾ ਵਧੀ, ਅੱਠ ਫਲਸਤੀਨੀ ਹਲਾਕ

ਕਬਜ਼ੇ ਵਾਲੇ ਖੇਤਰ ਪੱਛਮੀ ਕੰਢੇ ’ਚ ਮੌਜੂਦ ਇਜ਼ਰਾਇਲੀ ਸੈਨਾ ਨੇ ਪਿਛਲੇ 24 ਘੰਟਿਆਂ ਵਿਚ ਕਰੀਬ 8 ਫਲਸਤੀਨੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਇਲਾਕੇ ਵਿਚ ਹਿੰਸਾ ਵਧਦੀ ਜਾ ਰਹੀ ਹੈ। ਇਜ਼ਰਾਇਲੀ ਸੈਨਾ ਨੇ ਇਸ ਖੇਤਰ ਵਿਚ ਦਰਜਨਾਂ ਫਲਸਤੀਨੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇੱਥੇ ਰਹਿ ਰਹੇ ਯਹੂਦੀਆਂ ਨੇ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਜੇਨਿਨ ਸ਼ਰਨਾਰਥੀ ਕੈਂਪ ਵਿਚ ਹੋਈ ਗੋਲੀਬਾਰੀ ਦੌਰਾਨ ਪੰਜ ਫਲਸਤੀਨੀਆਂ ਨੂੰ ਹਲਾਕ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀ ਅਤਿਵਾਦੀ ਸਨ। ਪਰ ਕਿਸੇ ਵੀ ਗਰੁੱਪ ਨੇ ਉਨ੍ਹਾਂ ਨੂੰ ਮੈਂਬਰ ਵਜੋਂ ਸਵੀਕਾਰ ਨਹੀਂ ਕੀਤਾ ਹੈ। -ਏਪੀ

Advertisement
Show comments