ਟਰੰਪ ਦੀ ਗਾਜ਼ਾ ਯੋਜਨਾ ਨੂੰ ਆਲਮੀ ਸਮਰਥਨ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਜੰਗ ਦੀ ਮਾਰ ਨਾਲ ਝੰਬੇ ਗਾਜ਼ਾ ਵਿੱਚ ਸ਼ਾਂਤੀ ਕਾਇਮ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨੀ ਵਿਆਪਕ ਯੋਜਨਾ ਦੇ ਪੱਖ ’ਚ ‘ਆਲਮੀ ਸਮਰਥਨ’ ਮਿਲਣ ਦਾ ਖੁਲਾਸਾ ਕੀਤਾ। ਇਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹਿਯੋਗ...
Advertisement
ਵ੍ਹਾਈਟ ਹਾਊਸ ਨੇ ਜੰਗ ਦੀ ਮਾਰ ਨਾਲ ਝੰਬੇ ਗਾਜ਼ਾ ਵਿੱਚ ਸ਼ਾਂਤੀ ਕਾਇਮ ਕਰਨ ਲਈ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨੀ ਵਿਆਪਕ ਯੋਜਨਾ ਦੇ ਪੱਖ ’ਚ ‘ਆਲਮੀ ਸਮਰਥਨ’ ਮਿਲਣ ਦਾ ਖੁਲਾਸਾ ਕੀਤਾ। ਇਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹਿਯੋਗ ਦੇਣ ਬਾਰੇ ਕੀਤੀ ਗਈ ਟਿੱਪਣੀ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਨੇ ਅੱਜ ਜਾਰੀ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਗਾਜ਼ਾ ਵਿੱਚ ਸ਼ਾਂਤੀ ਕਾਇਮ ਕਰਨ ਲਈ ਤਿਆਰ ਯੋਜਨਾ ਨੂੰ ਕੌਮਾਂਤਰੀ ਪੱਧਰ ’ਤੇ ਸ਼ਲਾਘਾ ਮਿਲ ਰਹੀ ਹੈ। ਬਿਆਨ ਮੁਤਾਬਕ ਇਸ ਯੋਜਨਾ ਦੀ ਅਰਬ ਮੁਲਕਾਂ ਤੋਂ ਲੈ ਕੇ ਪੱਛਮੀ ਮੁਲਕਾਂ ਦੇ ਪ੍ਰਮੁੱਖ ਆਗੂਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ। -ਪੀਟੀਆਈ
Advertisement
Advertisement