ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਆਂਇਕ ਸੁਧਾਰਾਂ ਮਗਰੋਂ ਹੋਣਗੀਆਂ ਆਮ ਚੋਣਾਂ: ਯੂਨੁਸ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਨੇ ਹਸੀਨਾ ’ਤੇ ਲਾਇਆ ਸਭ ਕੁਝ ਤਬਾਹ ਕਰਨ ਦਾ ਦੋਸ਼
Advertisement

ਢਾਕਾ, 4 ਦਸੰਬਰ

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਕਿਹਾ ਕਿ ਸ਼ੇਖ ਹਸੀਨਾ ਦੇ ਕਾਰਜਕਾਲ ਨੇ ਸਭ ਕੁਝ ਤਬਾਹ ਕਰ ਦਿੱਤਾ ਤੇ ਸੰਵਿਧਾਨਕ ਤੇ ਨਿਆਂਇਕ ਸੁਧਾਰਾਂ ਮਗਰੋਂ ਹੀ ਆਮ ਚੋਣਾਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ।

Advertisement

84 ਸਾਲਾ ਨੋਬੇਲ ਪੁਰਸਕਾਰ ਜੇਤੂ ਯੂਨੁਸ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ‘ਸਾਨੂੰ (ਚੋਣਾਂ ਕਰਵਾਉਣ ਤੋਂ ਪਹਿਲਾਂ) ਅਰਥਚਾਰੇ, ਸ਼ਾਸਨ, ਨੌਕਰਸ਼ਾਹੀ ਤੇ ਨਿਆਂਪਾਲਿਕਾ ’ਚ ਸੁਧਾਰਾਂ ਦੀ ਲੋੜ ਹੈ।’ ਯੂਨਸ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ’ਚ ਕੌਮਾਂਤਰੀ ਅਪਰਾਧ ਟ੍ਰਿਬਿਊਨਲ ’ਚ ਮੁਕੱਦਮਾ ਖਤਮ ਹੋਣ ਮਗਰੋਂ ਭਾਰਤ ਨੂੰ ਹਸੀਨਾ ਦੀ ਹਵਾਲਗੀ ਦੇਣੀ ਚਾਹੀਦੀ ਹੈ। ਯੂਨੁਸ ਨੇ ਕਿਹਾ, ‘ਇੱਕ ਵਾਰ ਮੁਕੱਦਮਾ ਖਤਮ ਹੋ ਜਾਵੇ ਅਤੇ ਫ਼ੈਸਲਾ ਆ ਜਾਵੇ ਤਾਂ ਅਸੀਂ ਰਸਮੀ ਤੌਰ ’ਤੇ ਭਾਰਤ ਤੋਂ ਉਸ ਦੀ ਹਵਾਲਗੀ ਲਈ ਮੰਗ ਕਰਾਂਗੇ।’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵੱਲੋਂ ਸਹੀਬੰਦ ਇੱਕ ਕੌਮਾਂਤਰੀ ਕਾਨੂੰਨ ਤਹਿਤ ਭਾਰਤ ਇਸ ਦਾ ਪਾਲਣ ਕਰਨ ਲਈ ਪਾਬੰਦ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਭਾਰਤ ਸਰਕਾਰ ਵੱਲੋਂ ਹਿੰਦੂਆਂ ਦੀ ਸੁਰੱਖਿਆ ਬਾਰੇ ਜਤਾਈ ਜਾ ਰਹੀ ਚਿੰਤਾ ਤੱਥਾਂ ’ਤੇ ਆਧਾਰਿਤ ਨਹੀਂ ਹੈ ਕਿਉਂਕਿ ਜੋ ਵੀ ਕਿਹਾ ਜਾ ਰਿਹਾ ਹੈ, ਉਹ ਕਥਿਤ ਤੌਰ ’ਤੇ ਝੂਠਾ ‘ਪ੍ਰਚਾਰ’ ਹੈ। ਇਸੇ ਦੌਰਾਨ ਬੰਗਲਾਦੇਸ਼ ਸਰਕਾਰ ਦੇ ਮੰਤਰੀ ਮਹਿਫੂਜ਼ ਆਲਮ ਨੇ ਕਿਹਾ ਕਿ ਦੁਵੱਲੇ ਸਬੰਧ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਭਾਰਤ ਨੂੰ ਜੁਲਾਈ-ਅਗਸਤ ਦੀ ਬਗਾਵਤ ਨੂੰ ਸਪੱਸ਼ਟ ਤੌਰ ’ਤੇ ਮਾਨਤਾ ਦੇਣੀ ਚਾਹੀਦੀ ਹੈ ਜਿਸ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਡੇਗ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਅਦਾਰਿਆਂ ਨੇ ਬਗਾਵਤ ਨੂੰ ‘ਕੁਝ ਅਤਿਵਾਦੀ, ਹਿੰਦੂ ਵਿਰੋਧੀ ਤੇ ਇਸਲਾਮੀ ਕਬਜ਼ੇ ਦੇ ਰੂਪ ’ਚ ਚਿੱਤਰਨ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਨੂੰ ਬੰਗਲਾਦੇਸ਼ ਦੀ ਨਵੀਂ ਅਸਲੀਅਤ ਨੂੰ ਸਮਝਣ ਦੀ ਲੋੜ ਹੈ। -ਪੀਟੀਆਈ

ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ: ਸ਼ੇਖ ਹਸੀਨਾ

ਨਵੀਂ ਦਿੱਲੀ:

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ’ਤੇ ਘੱਟ ਗਿਣਤੀਆਂ ਦੀ ਰਾਖੀ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਹਸੀਨਾ ਨਿਊਯਾਰਕ ’ਚ ਕਰਵਾਏ ਇੱਕ ਸਮਾਗਮ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਮੁਜੀਬਰ ਰਹਿਮਾਨ ਦੀ ਤਰ੍ਹਾਂ ਉਨ੍ਹਾਂ ਦੀ ਤੇ ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। -ਪੀਟੀਆਈ

Advertisement
Show comments