ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ: ਬਖ਼ਤਰਬੰਦ ਵਾਹਨ ’ਚ ਧਮਾਕੇ; ਸੱਤ ਇਜ਼ਰਾਇਲੀ ਫੌਜੀ ਹਲਾਕ

ਅਲ-ਕਾਸਿਮ ਬ੍ਰਿਗੇਡਜ਼ ਵੱਲੋਂ ਇਜ਼ਰਾਇਲੀ ਫੌਜੀਆਂ ’ਤੇ ਹਮਲਾ ਕਰਨ ਦਾ ਦਾਅਵਾ
Advertisement

ਯੇਰੂਸ਼ਲਮ, 25 ਜੂਨ

ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਵਿੱਚ ਬਖ਼ਤਰਬੰਦ ਵਾਹਨ ਵਿੱਚ ਧਮਾਕਾ ਹੋਣ ਕਾਰਨ ਇਜ਼ਰਾਈਲ ਦੇ ਸੱਤ ਫੌਜੀ ਹਲਾਕ ਹੋ ਗਏ। ਗਾਜ਼ਾ ਵਿੱਚ ਇਜ਼ਰਾਇਲੀ ਫੌਜ ਲਈ ਇਹ ਘਾਤਕ ਘਟਨਾ ਹੈ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ ਵਿੱਚ ਹੁਣ ਤੱਕ ਇਜ਼ਰਾਈਲ ਦੇ 860 ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਫੌਜ ਨੇ ਦੱਸਿਆ ਕਿ ਖਾਨ ਯੂਨਿਸ ਇਲਾਕੇ ਵਿੱਚ ਹੀ ਗੋਲੀਬਾਰੀ ’ਚ ਮੰਗਲਵਾਰ ਨੂੰ ਇਕ ਫੌਜੀ ਗੰਭੀਰ ਜ਼ਖ਼ਮੀ ਹੋ ਗਿਆ। ਹਮਾਸ ਦੀ ਫੌਜੀ ਸ਼ਾਖਾ ਅਲ-ਕਾਸਿਮ ਬ੍ਰਿਗੇਡਜ਼ ਨੇ ਆਪਣੇ ਟੈਲੀਗ੍ਰਾਮ ਚੈਨਲ ’ਤੇ ਕਿਹਾ ਕਿ ਉਸ ਨੇ ਦੱਖਣੀ ਗਾਜ਼ਾ ਪੱਟੀ ਵਿੱਚ ਇਕ ਰਿਹਾਇਸ਼ੀ ਇਮਾਰਤ ਦੇ ਅੰਦਰ ਛੁਪੇ ਇਜ਼ਰਾਇਲੀ ਫੌਜੀਆਂ ’ਤੇ ਹਮਲਾ ਕੀਤਾ। ਹਮਾਸ ਨੇ ਦੱਸਿਆ ਕਿ ਦੱਖਣੀ ਖਾਨ ਯੂਨਿਸ ਵਿੱਚ ਯਾਸਿਨ 105 ਮਿਜ਼ਾਈਲ ਅਤੇ ਇਕ ਹੋਰ ਮਿਜ਼ਾਈਲ ਦੀ ਲਪੇਟ ਵਿੱਚ ਆਉਣ ਕਾਰਨ ਕੁਝ ਫੌਜੀਆਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। -ਏਪੀ

Advertisement

ਇਜ਼ਰਾਇਲੀ ਫੌਜ ’ਤੇ 66 ਸਾਲਾ ਫਲਸਤੀਨੀ ਮਹਿਲਾ ਨੂੰ ਗੋਲੀ ਮਾਰਨ ਦੇ ਦੋਸ਼

ਫਲਸਤੀਨ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਇਜ਼ਰਾਇਲੀ ਫੌਜ ਨੇ ਪੂਰਬੀ ਯੇਰੂਸ਼ਲਮ ਵਿੱਚ 66 ਸਾਲਾ ਫਲਸਤੀਨੀ ਮਹਿਲਾ ਨੂੰ ਗੋਲੀ ਮਾਰ ਦਿੱਤੀ। ਉੱਧਰ, ਇਜ਼ਰਾਇਲੀ ਪੁਲੀਸ ਨੇ ਕਿਹਾ ਕਿ ਉਹ ਪੂਰਬੀ ਯੇਰੂਸ਼ਲਮ ਦੀ ਇਕ ਮਹਿਲਾ ਦੀ ਮੌਤ ਦੀ ਜਾਂਚ ਕਰ ਰਹੇ ਹਨ ਜੋ ਕਿ ਗੰਭੀਰ ਸੱਟਾਂ ਦੇ ਨਾਲ ਇਕ ਜਾਂਚ ਚੌਕੀ ’ਤੇ ਪੁੱਜੀ ਸੀ ਅਤੇ ਬਾਅਦ ਵਿੱਚ ਉਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਫਲਸਤੀਨੀ ਅਧਿਕਾਰੀ ਮਾਰੂਫ ਅਲ-ਰਿਫਾਈ ਨੇ ਕਿਹਾ ਕਿ ਇਜ਼ਰਾਇਲੀ ਫੌਜ ਰਾਤ ਨੂੰ ਸ਼ੁਆਫਤ ਸ਼ਰਨਾਰਥੀ ਕੈਂਪ ਵਿੱਚ ਦਾਖ਼ਲ ਹੋਈ। ਬਾਅਦ ਵਿੱਚ ਜ਼ਾਹੀਆ ਓਬੈਦੀ ਨਾਮ ਦੀ ਇਸ ਬਜ਼ੁਰਗ ਔਰਤ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਇਜ਼ਰਾਇਲੀ ਫੌਜੀ ਉਸ ਦੀ ਲਾਸ਼ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਇਜ਼ਰਾਇਲੀ ਬਲਾਂ ਨੇ ਬਾਅਦ ਵਿੱਚ ਦੇਰ ਰਾਤ ਉਸ ਦੇ ਪਤੀ ਅਤੇ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

Advertisement