ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਾਜ਼ਾ: ਹਵਾਈ ਹਮਲਿਆਂ ਤੇ ਗੋਲੀਬਾਰੀ ’ਚ 94 ਫ਼ਲਸਤੀਨੀ ਹਲਾਕ

ਮ੍ਰਿਤਕਾਂ ’ਚ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਲੋਕ ਵੀ ਸ਼ਾਮਲ; ਇਜ਼ਰਾਇਲੀ ਫੌਜੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ
Advertisement

ਤਲ ਅਵੀਵ, 3 ਜੁਲਾਈ

ਗਾਜ਼ਾ ’ਚ ਹਵਾਈ ਹਮਲਿਆਂ ਅਤੇ ਗੋਲੀਬਾਰੀ ’ਚ 94 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ’ਚ ਮਾਨਵੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ 45 ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ’ਤੇ ਇਜ਼ਰਾਇਲੀ ਫੌਜੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਮੌਤਾਂ ਅਜਿਹੇ ਸਮੇਂ ’ਚ ਹੋਈਆਂ ਹਨ, ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ 21 ਮਹੀਨੇ ਤੋਂ ਜਾਰੀ ਜੰਗ ਖ਼ਤਮ ਹੋਣ ਦੀ ਉਮੀਦ ਹੈ। ਪੰਜ ਵਿਅਕਤੀ ਗਾਜ਼ਾ ਮਾਨਵੀ ਫਾਊਂਡੇਸ਼ਨ ਨਾਲ ਜੁੜੇ ਕੇਂਦਰ ਦੇ ਬਾਹਰ ਮਾਰੇ ਗਏ, ਜਦਕਿ 40 ਹੋਰ ਗਾਜ਼ਾ ਪੱਟੀ ’ਚ ਵੱਖ ਵੱਖ ਥਾਵਾਂ ’ਤੇ ਰਾਹਤ ਸਮੱਗਰੀ ਦੀ ਉਡੀਕ ਦੌਰਾਨ ਗੋਲੀਬਾਰੀ ’ਚ ਮਾਰੇ ਗਏ।

Advertisement

ਗਾਜ਼ਾ ਮਾਨਵੀ ਫਾਊਂਡੇਸ਼ਨ ਇਜ਼ਰਾਈਲ ਦੀ ਹਮਾਇਤ ਨਾਲ ਬਣੀ ਨਵੀਂ ਅਮਰੀਕੀ ਜਥੇਬੰਦੀ ਹੈ, ਜੋ ਗਾਜ਼ਾ ਪੱਟੀ ’ਚ ਅਬਾਦੀ ਨੂੰ ਭੋਜਨ ਮੁਹੱਈਆ ਕਰਾਉਣ ’ਚ ਸਹਾਇਤਾ ਕਰਦੀ ਹੈ। ਗਾਜ਼ਾ ਪੱਟੀ ’ਤੇ ਬੁੱਧਵਾਰ ਰਾਤ ਅਤੇ ਵੀਰਵਾਰ ਤੜਕੇ ਹੋਏ ਹਵਾਈ ਹਮਲਿਆਂ ’ਚ ਦਰਜਨਾਂ ਵਿਅਕਤੀ ਮਾਰੇ ਗਏ। ਇਨ੍ਹਾਂ ’ਚੋਂ 15-15 ਵਿਅਕਤੀ ਮੁਵਾਸੀ ਜ਼ੋਨ ’ਚ ਟੈਂਟਾਂ ’ਤੇ ਹੋਏ ਹਮਲਿਆਂ ਅਤੇ ਗਾਜ਼ਾ ਸ਼ਹਿਰ ’ਚ ਉਜੜੇ ਲੋਕਾਂ ਨੂੰ ਆਸਰਾ ਦੇਣ ਵਾਲੇ ਇਕ ਸਕੂਲ ’ਤੇ ਹੋਏ ਹਮਲੇ ’ਚ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਜੰਗ ’ਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 57 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਿਨ੍ਹਾਂ ’ਚ ਉਹ 223 ਲਾਪਤਾ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। -ਏਪੀ

Advertisement